ਕਿਸਾਨ ਯੂਨੀਅਨ ਡਕੌਂਦਾ 9 ਨੂੰ DSP ਦਫ਼ਤਰ ਅੱਗੇ ਦੇਵੇਗੀ ਧਰਨਾ

Saturday, May 07, 2022 - 01:30 AM (IST)

ਕਿਸਾਨ ਯੂਨੀਅਨ ਡਕੌਂਦਾ 9 ਨੂੰ DSP ਦਫ਼ਤਰ ਅੱਗੇ ਦੇਵੇਗੀ ਧਰਨਾ

ਬੁਢਲਾਡਾ (ਬਾਂਸਲ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਬਲਾਕ ਪੱਧਰੀ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ’ਤੇ ਆਉਣ ਦੇ ਸੱਦੇ ਵਜੋਂ ਕੀਤੀ ਗਈ, ਜਿਸ ਵਿਚ 9 ਮਈ ਨੂੰ ਕਿਸਾਨਾਂ ਦੀਆਂ ਹੱਕੀ ਮੰਗਾਂ ਜਿਵੇਂ ਕਣਕ ਦੇ ਬੋਨਸ, ਫਸਲਾਂ ’ਤੇ ਐੱਮ. ਐੱਸ. ਪੀ., ਗੰਨੇ ਦਾ ਬਕਾਇਆ, ਭਾਖੜਾ ਡੈਮ ਦੀ ਮੈਨੇਜਮੈਂਟ ਆਦਿ ਨੂੰ ਲੈ ਕੇ ਮੰਗ-ਪੱਤਰ ਸੌਂਪਿਆ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਦਾਣਾ ਮੰਡੀ ਦੇ ਗੋਲ ਚੱਕਰ ਵਿਖੇ ਇਕੱਠੇ ਹੋ ਕੇ ਮਾਰਚ ਕੱਢਦੇ ਹੋਏ ਇਹ ਮੰਗ-ਪੱਤਰ ਸੌਂਪਿਆ ਜਾਵੇਗਾ।

ਇਹ ਵੀ ਪੜ੍ਹੋ :- ਮੈਡ੍ਰਿਡ : 4 ਮੰਜ਼ਿਲਾ ਇਮਾਰਤ 'ਚ ਧਮਾਕਾ ਹੋਣ ਕਾਰਨ 18 ਲੋਕ ਹੋਏ ਜ਼ਖਮੀ, 2 ਲਾਪਤਾ

ਇਸ ਮੌਕੇ ਬਲਾਕ ਪ੍ਰਧਾਨ ਸਤਪਾਲ ਸਿੰਘ, ਜਨਰਲ ਸਕੱਤਰ ਤਾਰਾ ਚੰਦ ਨੇ ਕਿਹਾ ਕਿ ਮੰਗ-ਪੱਤਰ ਦੇਣ ਤੋਂ ਬਾਅਦ ਕੁਲਰੀਆਂ ਪਿੰਡ ਦੇ ਕਿਸਾਨ ਜਗਜੀਤ ਸਿੰਘ (ਜੱਗਾ) ਵੱਲੋਂ ਆੜ੍ਹਤੀਏ ਦੇ ਮਜਬੂਰ ਕਰਨ ’ਤੇ ਖੁਦਕੁਸ਼ੀ ਕਰਨ ਦਾ ਆੜ੍ਹਤੀਏੇ 'ਤੇ ਪੁਲਸ ਨੇ ਕੇਸ ਤਾਂ ਦਰਜ ਕਰ ਲਿਆ ਪਰ ਪੁਲਸ ਨੇ ਹੁਣ ਤਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ। ਇਸ ਕਰ ਕੇ ਡੀ. ਐੱਸ. ਪੀ. ਬੁਢਲਾਡਾ ਖਿਲਾਫ ਧਰਨਾ ਅਤ ਘਿਰਾਓ ਵੀ ਕੀਤਾ ਜਾਵੇਗਾ। ਮੀਟਿੰਗ ਦੌਰਾਨ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਖਜ਼ਾਨਚੀ ਦੇਵੀ ਰਾਮ ਰੰਘੜਿਆਲ, ਦਰਸ਼ਨ ਸਿੰਘ ਗੁਰਨੇ, ਨਛੱਤਰ ਸਿੰਘ ਅਹਿਮਦਪੁਰ, ਗਮਦੂਰ ਸਿੰਘ ਮੰਦਰਾਂ, ਤਰਨਜੀਤ ਮੰਦਰਾਂ ਅਤੇ ਪਿੰਡ ਇਕਾਈ ਦੇ ਆਗੂਆਂ ਨੇ ਖੇਤੀ ਮੰਗਾਂ ਸੰਘਰਸ਼ ਤੇਜ਼ ਕਰਨ ਲਈ ਕਿਹਾ।

ਇਹ ਵੀ ਪੜ੍ਹੋ :- ਯੂਕ੍ਰੇਨ ਵਿਰੁੱਧ ਪ੍ਰਮਾਣੂ ਹਥਿਆਰ ਦੀ ਵਰਤੋਂ ਦਾ ਕੋਈ ਇਰਾਦਾ ਨਹੀਂ : ਰੂਸ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News