ਮਾਰ ਦੇਣ ਦੀ ਨੀਅਤ ਨਾਲ ਕੀਤੀ ਫਾਇਰਿੰਗ

Tuesday, Dec 25, 2018 - 01:55 AM (IST)

ਮਾਰ ਦੇਣ ਦੀ ਨੀਅਤ ਨਾਲ ਕੀਤੀ ਫਾਇਰਿੰਗ

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਦੋ ਵਿਅਕਤੀਆਂ ਨੂੰ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ ’ਤੇ ਫਾਇਰਿੰਗ ਕਰਨ ’ਤੇ ਪਤੀ-ਪਤਨੀ ਖਿਲਾਫ ਥਾਣਾ ਛਾਜਲੀ ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲਸ ਚੌਕੀ ਮਹਿਲਾ ਦੇ ਇੰਚਾਰਜ ਥਾਣੇਦਾਰ ਹੀਰਾ ਸਿੰਘ ਨੇ ਦੱਸਿਆ ਕਿ ਮੁਦੱਈ ਜਗਤਾਰ ਸਿੰਘ ਵਾਸੀ ਭੰਗੂਆਂ ਪੱਤੀ ਮਹਿਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਸੁਨਿਆਰੇ ਦੀ ਦੁਕਾਨ ਕਰਦਾ ਹੈ ਅਤੇ ਅੱਜ ਮਨਦੀਪ ਸਿੰਘ ਵਾਸੀ ਮਹਿਲਾਂ ਦੇ ਨਾਲ ਆਪਣੇ ਘਰ ਨੇਡ਼ੇ ਚੌਕ ਵਿਚ ਖਡ਼੍ਹੇ ਹੋ ਕੇ ਗੱਲਬਾਤ ਕਰ ਰਿਹਾ ਸੀ ਤਾਂ ਇੰਨੇ ਵਿਚ ਕਰਮਜੀਤ ਸਿੰਘ ਆਇਆ, ਜਿਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਆ ਕੇ ਮਨਦੀਪ ਸਿੰਘ ਉਕਤ ਨਾਲ ਬਹਿਸ ਕਰਨ ਲੱÎਗਆ। ਇਸ ਉਪਰੰਤ ਉਸ ਦੀ ਪਤਨੀ ਪ੍ਰਭਜੀਤ ਕੌਰ ਵੀ ਆ ਗਈ ਅਤੇ ਆ ਕੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨ ਲੱਗੀ ਜਦੋਂ ਮੁਦੱਈ ਅਤੇ ਮਨਦੀਪ ਸਿੰਘ ਨੇ ਉਸ ਨੂੰ ਗਾਲੀ-ਗਲੋਚ ਕਰਨ ਤੋਂ ਰੋਕਿਆ ਤਾਂ ਕਰਮਜੀਤ ਸਿੰਘ ਨੇ ਪਿਸਤੌਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਉਸ ’ਤੇ ਦੋ ਫਾਇਰ ਕਰ ਦਿੱਤੇ, ਜਿਨ੍ਹਾਂ ਤੋਂ ਮੁਦੱਈ ਅਤੇ ਮਨਦੀਪ ਨੇ ਇਧਰ-ਉਧਰ ਹੋ ਕੇ ਆਪਣਾ ਬਚਾਅ ਕੀਤਾ ਅਤੇ ਉਨ੍ਹਾਂ ਦੇ ਰੌਲਾ ਪਾਉਣ ’ਤੇ ਪਤੀ-ਪਤਨੀ ਉਕਤ ਮੌਕੇ ਤੋਂ ਆਪਣੇ ਪਿਸਤੌਲ ਸਮੇਤ ਫਰਾਰ ਹੋ ਗਏ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਦੋਸ਼ੀ ਪਤੀ-ਪਤਨੀ ਕਰਮਜੀਤ ਸਿੰਘ ਅਤੇ ਪ੍ਰਭਜੀਤ ਕੌਰ ਵਾਸੀਆਨ ਬੀਹਲਾ ਜ਼ਿਲਾ ਬਰਨਾਲਾ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

KamalJeet Singh

Content Editor

Related News