ਕੈਨੇਡਾ ਦੀ ਜੇਲ੍ਹ ਵਿਭਾਗ ''ਚ ਅਫ਼ਸਰ ਬਣੀ ਬੁਢਲਾਡਾ ਦੀ ਕੌਸਤਭ
Saturday, Nov 28, 2026 - 08:45 PM (IST)
ਬੁਢਲਾਡਾ (ਬਾਂਸਲ)- ਸਖ਼ਤ ਮਿਹਨਤ, ਦ੍ਰਿੜ ਇਰਾਦੇ ਅਤੇ ਆਪਣੇ ਪਰਿਵਾਰ ਦੇ ਅਟੁੱਟ ਸਮਰਥਨ ਨਾਲ ਮਨੁੱਖ ਕੁਝ ਵੀ ਪ੍ਰਾਪਤ ਕਰ ਸਕਦਾ ਹੈ। ਸਥਾਨਕ ਸ਼ਹਿਰ ਦੇ ਸਰਵ ਹਿੱਤਕਾਰੀ ਵਿੱਦਿਆ ਮੰਦਰ ਦੇ ਤਤਕਾਲੀ ਪ੍ਰਿੰਸੀਪਲ ਦੇਵਤਾ ਪ੍ਰਕਾਸ਼ ਅਤੇ ਅਨੀਤਾ ਸ਼ਰਮਾ ਦੀ ਪੁੱਤਰੀ ਕੌਸਤਭ ਨੇ ਇਹ ਸੱਚ ਕਰ ਦਿਖਾਇਆ ਹੈ। ਕੌਸਤਭ ਨੇ ਕੈਨੇਡਾ ਦੇ ਮੈਨੀਟੋਬਾ ਪੁਲਸ ਵਿਭਾਗ ਦੇ ਜੇਲ੍ਹ ਵਿਭਾਗ ਵਿਚ ਸੁਧਾਰ ਅਧਿਕਾਰੀ ਵਜੋਂ ਨਿਯੁਕਤੀ ਪ੍ਰਾਪਤ ਕਰਕੇ ਨਾ ਸਿਰਫ਼ ਆਪਣੇ ਮਾਪਿਆਂ ਲਈ ਸਗੋਂ ਪੂਰੇ ਖੇਤਰ ਦਾ ਮਾਣ ਵਧਾਇਆ ਹੈ।
ਕੌਸਤਭ ਦੀ ਸ਼ਾਨਦਾਰ ਯਾਤਰਾ 3 ਸਤੰਬਰ, 2018 ਨੂੰ ਸ਼ੁਰੂ ਹੋਈ, ਜਦੋਂ ਉਹ ਉੱਚ ਸਿੱਖਿਆ ਲਈ ਬੁਢਲਾਡਾ ਤੋਂ ਕੈਨੇਡਾ ਚਲੀ ਗਈ। ਉਸ ਨੇ ਸਕਾਰਬੋਰੋ ਦੇ ਕੈਨੇਡਰ ਕਾਲਜ/ਯੂਨੀਵਰਸਿਟੀ ਤੋਂ ਕੰਪਿਊਟਿੰਗ ਅਤੇ ਮੋਬਾਈਲ ਤਕਨਾਲੋਜੀ ਵਿਚ ਡਿਪਲੋਮਾ ਪ੍ਰਾਪਤ ਕੀਤਾ। ਆਪਣੀ ਸਖਤ ਮਿਹਨਤ ਸਦਕਾ, ਉਸਨੂੰ 2021 ਵਿੱਚ ਵਰਕ ਪਰਮਿਟ ਮਿਲਿਆ ਅਤੇ ਲਗਾਤਾਰ ਸੰਘਰਸ਼ ਅਤੇ ਸਮਰਪਣ ਤੋਂ ਬਾਅਦ ਉਸ ਨੂੰ ਫਰਵਰੀ 2025 ਵਿਚ ਕੈਨੇਡੀਅਨ ਸਥਾਈ ਨਾਗਰਿਕਤਾ ਮਿਲੀ। ਪਿਤਾ ਦੇਵਤਾ ਪ੍ਰਕਾਸ਼ ਆਪਣੀ ਧੀ ਦੀ ਇਤਿਹਾਸਕ ਪ੍ਰਾਪਤੀ ਤੇ ਭਾਵੁਕ ਅਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਉਸ ਨੂੰ ਵਿਦੇਸ਼ ਭੇਜਣ ਵਿੱਚ ਬਹੁਤ ਸਮਰਥਨ ਦਿੱਤਾ। ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ, ਉਨ੍ਹਾਂ ਕਿਹਾ, ਕੌਸਤੁਭ ਤੇ ਜਨਮ ਤੋਂ ਹੀ, ਸਾਨੂੰ ਵਿਸ਼ਵਾਸ ਸੀ ਕਿ ਉਹ ਵੱਡੀ ਹੋ ਕੇ ਕੁਝ ਅਜਿਹਾ ਕਰੇਗੀ ਜੋ ਪੂਰੇ ਪਰਿਵਾਰ ਲਈ ਮਾਣ ਲਿਆਵੇਗੀ। ਮੈਂ ਹਮੇਸ਼ਾ ਸੋਚਿਆ ਸੀ ਕਿ ਉਹ ਭਾਰਤ ਵਿੱਚ ਇੱਕ ਚੰਗੀ ਅਧਿਕਾਰੀ ਬਣੇਗੀ, ਪਰ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਉਹ ਕੈਨੇਡੀਅਣ ਪੁਲਿਸ ਸੇਵਾ ਵਿੱਚ ਸ਼ਾਮਲ ਹੋ ਕੇ ਇਵ ਅਹੁਦਾ ਪ੍ਰਾਪਤ ਕਰੇਗੀ। ਮੈਂ ਇਸ ਹੋਣਹਾਰ ਬੱਚੇ ਦਾ ਪਿਤਾ ਬਣਨ ਦ ਸਨਮਾਨ ਦੇਣ ਲਈ ਆਪਣੇ ਦਿਲ ਦੀਆ ਗਹਿਰਾਈਆਂ ਤੋਂ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ। ਕੌਸਤਭ ਦੀ ਸਫਲਤਾ ਨੇ ਪੂਰੇ ਪਰਿਵਾਰ ਅਤੇ ਜਾਣਕਾਰਾਂ ਨੂੰ ਖੁਸ਼ੀ ਦਿੱਤੀ ਹੈ, ਅਤੇ ਉਨ੍ਹਾਂ ਨੂੰ ਹਰ ਪਾਸੇ ਤੋਂ ਵਧਾਈਆ ਮਿਲ ਰਹੀਆਂ ਹਨ।
