ਜੇਬਕਤਰੀ ਗ੍ਰਿਫ਼ਤਾਰ, 2 ਡਾਇਮੰਡ ਤੇ 1 ਸੋਨੀ ਦੀ ਅੰਗੂਠੀ ਬਰਾਮਦ

Wednesday, Dec 19, 2018 - 04:25 AM (IST)

ਜੇਬਕਤਰੀ ਗ੍ਰਿਫ਼ਤਾਰ, 2 ਡਾਇਮੰਡ ਤੇ 1 ਸੋਨੀ ਦੀ ਅੰਗੂਠੀ ਬਰਾਮਦ

 ਪਟਿਆਲਾ, (ਬਲਜਿੰਦਰ)- ਅਨਾਜ ਮੰਡੀ ਦੀ ਪੁਲਸ ਨੇ ਐੈੱਸ. ਐੈੱਚ. ਓ. ਹੈਰੀ ਬੋਪਾਰਾਏ ਦੀ ਅਗਵਾਈ ਹੇਠ ਇਕ ਜੇਬਕਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ।
 ਪੁਲਸ ਨੇ ਉਸ ਤੋਂ 2 ਡਾਇਮੰਡ ਅਤੇ ਇਕ ਸੋਨੇ ਦੀ ਅੰਗੂਠੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।    ਮਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਹਰਿੰਦਰ ਨਗਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਗਏ ਸਨ। ਕਿਸੇ ਨੇ ਉਸ ਦਾ ਪਰਸ ਕੱਟ ਕੇ ਉਸ ਵਿਚੋਂ 2 ਡਾਇਮੰਡ ਅਤੇ ਇਕ ਸੋਨੇ ਦੀ ਅੰਗੂਠੀ ਚੋਰੀ ਕਰ ਲਈ ਗਈ। ਪੁਲਸ ਨੇ ਜੇਬਕਤਰੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਸਾਮਾਨ ਬਰਾਮਦ ਕਰ ਲਿਆ ਗਿਆ ਹੈ। ਉਸ ਖਿਲਾਫ 380 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ।


Related News