DCP ਅਸ਼ਵਨੀ ਕਪੂਰ ਨੇ ਜੇਲ ਅੰਦਰ ਅਧਿਕਾਰੀਆਂ ਨਾਲ ਚਲਾਈ ਚੈਕਿੰਗ ਮੁਹਿੰਮ ਚਲਾਈ

06/30/2019 12:49:08 AM

ਲੁਧਿਆਣਾ (ਸਿਆਲ)— ਬੀਤੇ ਵੀਰਵਾਰ ਕੇਂਦਰੀ ਜੇਲ 'ਚ ਕੈਦੀਆਂ ਵੱਲੋਂ ਕੀਤੇ ਗਏ ਹੰਗਾਮੇ ਤੋਂ ਬਾਅਦ ਬੇਕਾਬੂ ਹੋਏ ਹਾਲਾਤ 'ਤੇ ਸਥਾਨਕ ਪੁਲਸ ਦੀ ਮਦਦ ਤੋਂ ਕਾਬੂ ਵਿਚ ਆਉਣ ਨਾਲ ਅਜੇ ਤੱਕ ਜੇਲ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਅੱਜ ਵੀ ਡੀ. ਸੀ. ਪੀ. ਅਸ਼ਵਨੀ ਕਪੂਰ ਦੀ ਅਗਵਾਈ 'ਚ ਭਾਰੀ ਪੁਲਸ ਫੋਰਸ ਨੇ ਜੇਲ ਅੰਦਰ ਅਧਿਕਾਰੀਆਂ ਨਾਲ ਜ਼ਬਰਦਸਤ ਚੈਕਿੰਗ ਮੁਹਿੰਮ ਚਲਾਈ, ਜਿਸ ਵਿਚ ਉਨ੍ਹਾਂ ਨੂੰ ਭਾਰੀ ਸਫਲਤਾ ਵੀ ਮਿਲੀ ਅਤੇ ਕੈਦੀਆਂ ਤੋਂ 9 ਮੋਬਾਇਲ ਬਰਾਮਦ ਕੀਤੇ ਗਏ। ਆਸ ਕੀਤੀ ਜਾਂਦੀ ਹੈ ਕਿ ਇਨ੍ਹਾਂ ਮੋਬਾਇਲਾਂ 'ਚੋਂ ਬੀਤੇ ਦਿਨੀਂ ਹੋਈ ਵਾਰਤਾਲਾਪ ਦਾ ਰਿਕਾਰਡ ਕੱਢਣ 'ਚ ਅਹਿਮ ਸਬੂਤ ਅਧਿਕਾਰੀਆਂ ਦੇ ਹੱਥ ਲੱਗਣਗੇ। ਬੀਤੇ ਵੀਰਵਾਰ ਤੋਂ ਹੰਗਾਮੇ ਭਰੇ ਹਾਲਾਤ ਕਾਰਨ ਕੈਦੀਆਂ ਦੀ ਆਪਣੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਬੰਦ ਹੈ। ਪਰਿਵਾਰਕ ਮੈਂਬਰ ਕੋਈ ਸਪੱਸ਼ਟ ਸੂਚਨਾ ਵਿਚ ਨਾ ਹੋਣ ਕਾਰਨ ਦੂਰ-ਦੂਰ ਦੇ ਇਲਾਕਿਆਂ ਤੋਂ ਮਿਲਣ ਲਈ ਜੇਲ ਕੰਪਲੈਕਸ ਦੇ ਬਾਹਰ ਇਕੱਠੇ ਹੋ ਰਹੇ ਹਨ ਅਤੇ ਮੁਲਾਕਾਤ ਨਾ ਹੋਣ ਕਾਰਨ ਬਹੁਤ ਰੋਸ ਹੈ।

PunjabKesari
ਹਾਲਾਤ ਕਾਬੂ 'ਚ ਹੋਣ ਦਾ ਦਾਅਵਾ ਕਰਨ ਤੋਂ ਲੈ ਕੇ ਅੱਜ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਜੇਲ ਅਧਿਕਾਰੀਆਂ ਨੇ ਕੈਦੀ ਨਹੀਂ ਖੋਲ੍ਹੇ, ਜਿਸ ਕਾਰਨ ਇਕ-ਇਕ ਬੈਰਕ 'ਚ ਲਗਭਗ 150 ਕੈਦੀ ਪਿਛਲੇ ਕਈ ਘੰਟਿਆਂ ਤੋਂ ਸਖਤ ਗਰਮੀ ਅਤੇ ਹੁੰਮਸ ਦੀ ਮਾਰ ਝੱਲਦੇ ਹੋਏ ਨਰਕੀ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਅਜਿਹੇ ਹਾਲਾਤ 'ਚ ਕਿਸੇ ਕੈਦੀ ਦੇ ਨਾਲ ਅਣਹੋਣੀ ਘਟਨਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਉਪਰੋਕਤ ਖੂਨੀ ਝੜਪ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਅਤੇ ਲਾਪ੍ਰਵਾਹੀ ਦਾ ਨਤੀਜਾ ਵੀ ਕਿਹਾ ਜਾ ਸਕਦਾ ਹੈ। ਪਿਛਲੇ ਲੰਬੇ ਸਮੇਂ ਤੋਂ ਜੇਲ ਅੰਦਰ ਲਗਾਤਾਰ ਮੋਬਾਇਲਾਂ ਦਾ ਮਿਲਣਾ ਕਿਸੇ ਠੋਸ ਨੀਤੀ ਦੀ ਕਮੀ ਕਾਰਨ ਕਾਰਵਾਈ ਨਾ ਹੋਣਾ ਅਧਿਕਾਰੀਆਂ ਦੀ ਲਾਪ੍ਰਵਾਹੀ ਦੀ ਸਾਫ ਉਦਾਹਰਣ ਹੈ।
ਜੂਨ ਮਹੀਨੇ 'ਚ ਕਿਸੇ ਕੈਦੀ ਨੇ ਹਾਈ ਸਕਿਓਰਟੀ ਜ਼ੋਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਨੂੰ ਕੋਈ ਪਦਾਰਥ ਲਾ ਦਿੱਤਾ। ਜੇਲ ਅਧਿਕਾਰੀਆਂ ਨੇ ਪੁਲਸ ਨੂੰ ਸੂਚਨਾ ਦੇ ਕੇ ਆਪਣਾ ਪੱਲਾ ਝਾੜ ਦਿੱਤਾ, ਜਦੋਂਕਿ ਕਿਸੇ ਵੀ ਕੈਦੀ 'ਤੇ ਬਣਦੀ ਕਾਰਵਾਈ ਨਹੀਂ ਕੀਤੀ ਗਈ। ਜੇਲ ਦੇ ਅੰਦਰ ਪਾਕੈਦੀਸ਼ੁਦਾ ਚੀਜ਼ਾਂ ਅਤੇ ਮੋਬਾਇਲਾਂ ਦਾ ਪੁੱਜਣਾ ਜੇਲ ਅਧਿਕਾਰੀਆਂ 'ਤੇ ਫਰਜ਼ ਦਾ ਪਾਲਣ ਨਾ ਕਰਨ ਕਰ ਕੇ ਸਵਾਲੀਆ ਨਿਸ਼ਾਨ ਹੈ। ਆਪਣੀਆਂ ਨਾਕਾਮੀਆਂ ਲੁਕਾਉਣ ਲਈ ਆਮ ਕਰ ਕੇ ਜੈਮਰ ਲਾਉਣ ਦੇ ਭਰੋਸੇ ਦਿੱਤੇ ਜਾਂਦੇ ਰਹੇ ਹਨ ਪਰ ਇਹ ਨਾ ਤਾਂ ਸਮੱਸਿਆ ਦਾ ਹੱਲ ਹੈ ਤੇ ਨਾ ਹੀ ਠੋਸ ਉਪਾਅ। ਜੈਮਰ ਲੱਗਣ ਨਾਲ ਮੋਬਾਇਲ 'ਤੇ ਗੱਲ ਨਹੀਂ ਹੋ ਸਕੇਗੀ ਪਰ ਪਾਕੈਦੀਸ਼ੁਦਾ ਚੀਜ਼ਾਂ ਦੀ ਸਪਲਾਈ ਲਗਾਤਾਰ ਜਾਰੀ ਰਹੇਗੀ।
ਜੇਲ ਅਧਿਕਾਰੀ ਆਪਣੇ ਬਚਾਅ 'ਚ ਹੁਣ ਬੇਬੁਨਿਆਦ ਕਹਾਣੀਆਂ ਬਣਾ ਰਹੇ ਹਨ, ਕਿਸੇ ਵਿਸ਼ੇਸ਼ ਗੈਂਗਸਟਰ ਗਰੁੱਪ ਦੀ ਸਾਜ਼ਿਸ਼ਵੱਸ ਅਜਿਹਾ ਹੋਇਆ ਅਤੇ ਸ਼ਾਇਦ ਸਾਜ਼ਿਸ਼ ਕਰਨ ਵਾਲਾ ਗੈਂਗਸਟਰ ਗਰੁੱਪ ਇਸ ਤੋਂ ਵੀ ਵੱਡੇ ਕਾਂਡ ਨੂੰ ਅੰਜਾਮ ਦੇਣ ਦੀ ਤਾਕ ਵਿਚ ਸੀ। ਅਜਿਹਾ ਲੱਗਦਾ ਹੈ ਕਿ ਜੇਲ ਅਧਿਕਾਰੀਆਂ ਦਾ ਅੰਦਰੂਨੀ ਖੁਫੀਆ ਤੰਤਰ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਜਾਂ ਅਜਿਹੇ ਕਿਸੇ ਤੰਤਰ ਦਾ ਵਜੂਦ ਹੀ ਨਹੀਂ ਅਤੇ ਨਾ ਹੀ ਇਨ੍ਹਾਂ ਨੇ ਦਾਅਵਾ ਕਰਨ ਤੋਂ ਬਾਅਦ ਖੁਫੀਆ ਤੰਤਰ ਜੇਲ ਦੀਆਂ ਗਤੀਵਿਧੀਆਂ ਭਾਂਪਣ ਲਈ ਬਣਾਇਆ ਹੈ।
ਜੇਲ ਅੰਦਰ ਕੈਦੀਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ 6 ਦੇ ਲਗਭਗ ਟਾਵਰ ਵੱਖ-ਵੱਖ ਥਾਵਾਂ 'ਤੇ ਸਥਾਪਿਤ ਹਨ, ਜਿਨ੍ਹਾਂ 'ਤੇ ਇਕ ਮੁਲਾਜ਼ਮ ਦੀ ਲਗਾਤਾਰ ਨਿਯੁਕਤੀ ਰਹਿੰਦੀ ਹੈ, ਜਿਨ੍ਹਾਂ ਕੋਲ ਵਾਕੀ-ਟਾਕੀ ਮੁਹੱਈਆ ਰਹਿੰਦੇ ਹਨ ਅਤੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਹਥਿਆਰ ਨਾਲ ਹੁੰਦੇ ਹਨ। ਖੂਨੀ ਝੜਪ ਹੋਣ ਦੇ ਬਾਵਜੂਦ ਉਪਰੋਕਤ ਟਾਵਰਾਂ ਤੋਂ ਕਿਸੇ ਵੀ ਮੁਲਾਜ਼ਮ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ।


Related News