ਜੇਲ੍ਹ ਦੇ 5 ਬੰਦੀਆਂ ਕੋਲੋਂ ਮੋਬਾਇਲ ਬਰਾਮਦ
Saturday, Jan 10, 2026 - 01:58 PM (IST)
ਫ਼ਰੀਦਕੋਟ (ਜਗਦੀਸ਼) : ਪੰਜਾਬ ਦੀਆਂ ਜੇਲ੍ਹਾਂ ਵਿਚ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕੈਦੀਆਂ ਹਵਾਲਾਤੀਆਂ ਕਲੋਂ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ ਹੈ। ਸਥਾਨਕ ਜੇਲ੍ਹ ਦੇ ਹਵਾਲਾਤੀ ਮਨਪ੍ਰੀਤ ਸਿੰਘ, ਬਬਲੂ, ਗੁਰਦਿੱਤ ਸਿੰਘ, ਪ੍ਰਭਜੀਤ ਸਿੰਘ ਅਤੇ ਕੈਦੀ ਹਰਪ੍ਰੀਤ ਸਿੰਘ ਪਾਸੋਂ 1-1 ਮੋਬਾਇਲ ਬਰਾਮਦ ਹੋਣ ’ਤੇ ਜੇਲ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜੇਲ੍ਹ ਅਧਿਕਾਰੀ ਅਨੁਸਾਰ ਜਦੋਂ ਜੇਲ ਦੇ ਸੁਰੱਖਿਆ ਕਰਮਚਾਰੀਆਂ ਨੇ ਵੱਖ-ਵੱਖ ਬਲਾਕਾਂ ਦੀਆਂ ਬੈਰਕਾਂ ਦੀ ਅਚਾਨਕ ਚੈਕਿੰਗ ਕੀਤੀ ਤਾਂ ਉਕਤ ਬੰਦੀਆਂ ਪਾਸੋਂ 5 ਮੋਬਾਇਲ ਬਰਾਮਦ ਹੋਏ।
