ਡਾ. ਨਿੱਝਰ ਵੱਲੋਂ ਪੰਜਾਬ ਕੈਬਨਿਟ 'ਚੋਂ ਅਸਤੀਫ਼ੇ 'ਤੇ ਡਾ. ਜਗਮੋਹਨ ਰਾਜੂ ਨੇ ਰਾਜਪਾਲ ਨੂੰ ਲਿਖਿਆ ਪੱਤਰ
Wednesday, May 31, 2023 - 03:12 PM (IST)

ਚੰਡੀਗੜ੍ਹ- ਸਾਬਕਾ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ 'ਚੋਂ ਅਸਤੀਫ਼ੇ ਦੇਣ 'ਤੇ ਡਾ. ਜਗਮੋਹਨ ਸਿੰਘ ਰਾਜੂ ਨੇ ਰਾਜਪਾਲ ਨੂੰ ਪੱਤਰ ਲਿਖਿਆ ਹੈ, ਜਿਸ 'ਚ ਉਨ੍ਹਾਂ ਲਿਖਿਆ ਹੈ ਕਿ ਮੈਂ ਤੁਹਾਡੇ ਮਾਣਯੋਗ ਇੰਦਰਬੀਰ ਸਿੰਘ ਨਿੱਝਰ ਨੂੰ ਸਿੱਖ ਭਾਈਚਾਰੇ ਖ਼ਿਲਾਫ਼ ਉਨ੍ਹਾਂ ਦੀ ਅਸਹਿਣਸ਼ੀਲ, ਠੇਸ ਪਹੁੰਚਾਉਣ ਵਾਲੀ ਅਤੇ ਨਫ਼ਰਤ ਭਰੀ ਟਿੱਪਣੀ ਲਈ ਮੰਤਰੀ ਮੰਡਲ ਤੋਂ ਹਟਾਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਸ਼ੁਕਰ ਹੈ, ਮੇਰਾ ਪੱਤਰ ਮਾਨਯੋਗ ਮੁੱਖ ਮੰਤਰੀ ਨੂੰ ਦੇਣ ਲਈ।
ਇਹ ਵੀ ਪੜ੍ਹੋ- ਪਿੰਡ ਧਾਰੀਵਾਲ ਕਲਾਂ ’ਚ ਵਾਪਰਿਆ ਭਾਣਾ, 2 ਸਾਲਾ ਬੱਚੇ ਦੀ ਟਿਊਬਵੈੱਲ ਦੇ ਚੁਬੱਚੇ ’ਚ ਡੁੱਬਣ ਕਾਰਨ ਮੌਤ
ਮੈਂ ਆਪਣੀ ਮੰਗ ਨੂੰ ਲੈ ਕੇ ਪਿਛਲੀ ਵਾਰ 24 ਮਈ 2023 ਨੂੰ ਮਾਨਯੋਗ ਰਾਜਪਾਲ ਨੂੰ ਵੀ ਮਿਲਿਆ ਸੀ। ਆਖ਼ਰਕਾਰ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਤੇ ਸਿਆਣਪ ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਨਿੱਝਰ ਨੂੰ ਆਪਣੇ ਮੰਤਰੀ ਮੰਡਲ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ। ਮੈਂ ਇਸ ਫ਼ੈਸਲੇ ਲਈ ਮਾਨਯੋਗ ਰਾਜਪਾਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਕਾਰਵਾਈ 'ਚ ਸਿੱਖ ਕੌਮ ਦੇ ਹੱਕ ਦੀ ਗੱਲ ਕੀਤੀ ਹੈ।
ਇਹ ਵੀ ਪੜ੍ਹੋ- ਮੁੱਖ ਮੰਤਰੀ ਦੀ ਚੰਨੀ ਨੂੰ ਦਿੱਤੀ ਸਮਾਂ ਸੀਮਾ ਖ਼ਤਮ, ਅੱਜ ਕਰਨਗੇ ਪ੍ਰੈੱਸ ਕਾਨਫੰਰਸ
ਜ਼ਿਕਰਯੋਗ ਹੈ ਕਿ ਬੀਤੇ ਸਾਲ ਨਿੱਝਰ ਨੇ ਭੜਕਾਊ ਬਿਆਨ 'ਚ ਕਿਹਾ ਗਿਆ ਸੀ ਕਿ “ਪੰਜਾਬੀ ਵਾਰਗੀ ਬੇਵਕੂਫ਼ ਕੌਮ ਕੋਈ ਨਹੀਂ” (ਕੋਈ ਵੀ ਭਾਈਚਾਰਾ ਪੰਜਾਬੀ ਕੌਮ ਜਿੰਨਾ ਮੂਰਖ ਨਹੀਂ ਹੈ)। ਇਸ ਬਿਆਨ ਨੂੰ ਨਿੱਝਰ ਨੇ ਜਨਤਕ ਤੌਰ 'ਤੇ ਅਤੇ ਵਿਆਪਕ ਤੌਰ 'ਤੇ ਦਿੱਤਾ ਸੀ । ਜਿਸ ਨੂੰ ਲੈ ਕੇ ਪੰਜਾਬੀ ਭਾਈਚਾਰੇ 'ਚ ਗੁੱਸਾ ਅਤੇ ਬੇਚੈਨੀ ਪੈਦਾ ਕੀਤੀ ਗਈ।
ਇਹ ਵੀ ਪੜ੍ਹੋ- GNDU ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਯੂਨੀਵਰਸਿਟੀ ਨੇ ਤਬਦੀਲ ਕੀਤੇ ਪ੍ਰੀਖਿਆ ਕੇਂਦਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।