ਇਰਾਦਾ-ਏ-ਕਤਲ ਦੇ ਕੇਸ ’ਚ ਫਰਾਰ ਚੱਲ ਰਿਹਾ ਮੁਲਜ਼ਮ ਵੱਡੀ ਮਾਤਰਾ ’ਚ ਨਸ਼ੇ ਵਾਲੇ ਪਦਾਰਥਾਂ ਸਮੇਤ ਗ੍ਰਿਫਤਾਰ

Friday, Apr 15, 2022 - 03:22 PM (IST)

ਇਰਾਦਾ-ਏ-ਕਤਲ ਦੇ ਕੇਸ ’ਚ ਫਰਾਰ ਚੱਲ ਰਿਹਾ ਮੁਲਜ਼ਮ ਵੱਡੀ ਮਾਤਰਾ ’ਚ ਨਸ਼ੇ ਵਾਲੇ ਪਦਾਰਥਾਂ ਸਮੇਤ ਗ੍ਰਿਫਤਾਰ

ਫਿਲੌਰ (ਭਾਖੜੀ) : ਇਰਾਦਾ-ਏ-ਕਤਲ ਦੇ ਮੁਕੱਦਮੇ ’ਚ ਫਰਾਰ ਚੱਲ ਰਹੇ ਮੁਲਜ਼ਮ ਨੂੰ ਸਥਾਨਕ ਸ਼ਹਿਰ ਵਿਚ ਸੀ. ਆਈ. ਏ. ਸਟਾਫ-2 ਦੀ ਪੁਲਸ ਪਾਰਟੀ ਨੇ ਵੱਡੀ ਮਾਤਰਾ ’ਚ ਹੈਰੋਇਨ, ਗਾਂਜਾ, ਨਕਦੀ ਅਤੇ ਇਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਡੀ. ਕੰਵਲਪ੍ਰੀਤ ਸਿੰਘ ਚਾਹਲ, ਉਪ ਪੁਲਸ ਕਪਤਾਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਐੱਸ. ਐੱਸ. ਪੀ. ਸਵਪਨ ਸ਼ਰਮਾ ਵੱਲੋਂ ਗਲਤ ਅਨਸਰਾਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਦੌਰਾਨ ਸੀ. ਆਈ. ਏ. ਸਟਾਫ-2 ਦੇ ਇੰਚਾਰਜ ਪੁਸ਼ਪ ਬਾਲੀ ਨੂੰ ਸੁੂਹੀਏ ਨੇ ਸੂਚਨੀ ਦਿੱਤੀ ਕਿ ਇਰਾਦਾ-ਏ-ਕਤਲ ਦੇ ਕੇਸ ’ਚ ਫਿਲੌਰ ਸ਼ਹਿਰ ਦੇ ਪਿੰਡ ਪੰਜਢੇਰਾਂ ਦਾ ਰਹਿਣ ਵਾਲਾ ਮੁਲਜ਼ਮ ਸ਼ਸ਼ੀਕਾਂਤ ਪੁੱਤਰ ਪਦਮ ਬਹਾਦਰ ਨਸ਼ੇ ਨੇ ਪਦਾਰਥਾਂ ਦੀ ਸਮੱਗਲਿੰਗ ਦਾ ਵੱਡੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਹੈ, ਜੋ ਪਿੰਡ ਗੰਨਾ ਪਿੰਡ ਵੱਲੋਂ ਭਾਰੀ ਮਾਤਰਾ ’ਚ ਨਸ਼ੇ ਵਾਲੇ ਪਦਾਰਥ ਲੈ ਕੇ ਉੱਥੋਂ ਨਿਕਲਣ ਵਾਲਾ ਹੈ, ਜਿਸ ’ਤੇ ਕਾਰਵਾਈ ਕਰਦੇ ਹੋਏ ਇੰਚਾਰਜ ਪੁਸ਼ਪ ਬਾਲੀ ਨੇ ਏ. ਐੱਸ. ਆਈ. ਗੁਰਮੀਤ ਰਾਮ ਦੀ ਅਗਵਾਈ ’ਚ ਇਕ ਵਿਸ਼ੇਸ਼ ਟੀਮ ਤਿਆਰ ਕਰ ਕੇ ਨੂਰਮਹਿਲ ਰੋਡ ’ਤੇ ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ।

ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

ਕੁਝ ਹੀ ਸਮੇਂ ਬਾਅਦ ਪੁਲਸ ਨੇ ਮੋਟਰਸਾਈਕਲ ’ਤੇ ਮੁਲਜ਼ਮ ਸ਼ਸ਼ੀਕਾਂਤ ਨੂੰ ਆਉਂਦੇ ਦੇਖ ਕੇ ਉਸ ਨੂੰ ਦਬੋਚ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 115 ਗ੍ਰਾਮ ਹੈਰੋਇਨ, 6 ਕਿਲੋ ਗਾਂਜਾ, 63 ਹਜ਼ਾਰ 500 ਰੁਪਏ ਨਕਦੀ ਅਤੇ ਇਕ ਵਜ਼ਨ ਕਰਨ ਵਾਲਾ ਛੋਟਾ ਕੰਪਿਊਟਰ ਕੰਡਾ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਫਿਲੌਰ ਪੁਲਸ ਥਾਣੇ ’ਚ ਕੇਸ ਦਰਜ ਕਰ ਲਿਆ ਗਿਆ, ਜਿਸ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਹੈਰੋਇਨ ਕਿਸ ਤੋਂ ਖਰੀਦ ਕੇ ਅੱਗੇ ਵੇਚਣ ਦਾ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : ਤਨਖਾਹਾਂ ਨਾ ਵਧਾ ਕੇ ‘ਆਪ’ ਸਰਕਾਰ ਨੇ ਕੀਤਾ ਧੋਖਾ, ਪੰਜਾਬ ’ਚ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

21 ਸਾਲ ਦੀ ਉਮਰ ’ਚ ਹੀ ਸ਼ਸ਼ੀਕਾਂਤ ਹਮਲਾਵਰ ਲੁਟੇਰੇ ਤੋਂ ਬਣ ਗਿਆ ਸੀ ਵੱਡਾ ਨਸ਼ਾ ਸਮੱਗਲਰ

ਡੀ. ਐੱਸ. ਪੀ. ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਸ਼ਸ਼ੀਕਾਂਤ ਦੀ ਉਮਰ 21 ਸਾਲ ਹੈ, ਜੋ ਸਥਾਨਕ ਸ਼ਹਿਰ ਦੀ ਇਕ ਫੈਕਟਰੀ ’ਚ ਪੋਕਲੇਨ ਮਸ਼ੀਨ ਦਾ ਚਾਲਕ ਸੀ। ਜਲਦ ਅਮੀਰ ਬਣਨ ਦੀ ਲਾਲਸਾ ’ਚ ਸ਼ਸ਼ੀਕਾਂਤ ਨੇ ਲੁੱਟ-ਖੋਹ ਦੀ ਨੀਅਤ ਨਾਲ ਲੋਕਾਂ ’ਤੇ ਜਾਨਲੇਵਾ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਜਿਸ ਵਿਰੁੱਧ ਇਰਾਦਾ ਕਤਲ, ਨਾਜਾਇਜ਼ ਹਥਿਆਰ, ਲੋਕਾਂ ਨੂੰ ਜ਼ਖਮੀ ਕਰ ਕੇ ਲੁੱਟਣ ਵਰਗੀਆਂ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰ ਲਏ ਗਏ ਤਾਂ ਇਹ ਫਰਾਰ ਹੋ ਗਿਆ। ਇਸ ਤੋਂ ਬਾਅਦ ਸ਼ਸ਼ੀਕਾਂਤ ਦੀ ਅਮੀਰ ਬਣਨ ਦੀ ਲਾਲਸਾ ਖਤਮ ਨਾ ਹੋਈ ਤਾਂ ਅੱਗੇ ਉਸ ਨੇ ਵੱਡੇ ਸਮੱਗਲਰਾਂ ਨਾਲ ਆਪਣੇ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਕੋਲੋਂ ਇਹ ਹੈਰੋਇਨ, ਗਾਂਜੇ ਵਰਗੇ ਨਸ਼ੇ ਖਰੀਦ ਕੇ ਅੱਗੇ ਆਪਣੇ ਗਾਹਕਾਂ ਨੂੰ ਪੁੜੀਆਂ ਵਿਚ ਪਾ ਕੇ ਵੇਚ ਦਿੰਦਾ ਸੀ। ਪੁਲਸ ਨੇ ਇਸ ਦੇ ਕੋਲੋਂ ਉਹ ਕੰਪਿਊਟਰਾਈਜ਼ਡ ਕੰਡਾ ਵੀ ਬਰਾਮਦ ਕਰ ਲਿਆ, ਜਿਸ ’ਤੇ ਵਜ਼ਨ ਕਰਕੇ ਇਹ ਗਾਹਕਾਂ ਨੂੰ ਨਸ਼ਾ ਵੇਚਦਾ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News