ਪਾਪੀ ਪੇਟ ਦੀ ਖਾਤਰ ਖਤਰਨਾਕ ਕਰਤੱਬ ਦਿਖਾਉਣ ਲਈ ਮਜ਼ਬੂਰ ਹੈ ਮਾਸੂਮ ਬਾਲੜੀ
Thursday, Jan 15, 2026 - 06:05 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਇਤਿਹਾਸਕ ਮਾਘੀ ਜੋੜ ਮੇਲੇ ਦੇ ਪਵਿੱਤਰ ਦਿਹਾੜੇ 'ਤੇ ਜਿੱਥੇ ਦੂਰ-ਦੁਰਾਡੇ ਤੋਂ ਸੰਗਤ ਇਤਿਹਾਸਕ ਮਹੱਤਤਾ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਘਰਾਂ ਵਿਖੇ ਨਤਮਸਤਕ ਹੋਣ ਆਉਂਦੀ ਹੈ, ਉਥੇ ਹੀ ਪਾਪੀ ਪੇਟ ਦੀ ਖਾਤਿਰ ਰੋਜ਼ੀ ਰੋਟੀ ਕਮਾਉਣ ਲਈ ਦੂਜੇ ਰਾਜਾਂ ਤੋਂ ਆਏ ਦੁਕਾਨਾਂ ਲਾਉਣ ਵਾਲੇ ਲੋਕ ਵੀ ਇਸ ਮੇਲੇ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਇੰਨਾਂ ਹੀ ਨਹੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਕਈ ਲੋਕ ਤਾਂ ਮੌਤ ਨੂੰ ਵੀ ਮਜ਼ਾਕ ਸਮਝਦੇ ਹਨ, ਜੋ ਕਿ ਲੋਕਾਂ ਲਈ ਮਹਿਜ ਇਕ ਤਮਾਸ਼ਾ ਹੀ ਹੁੰਦਾ ਹੈ ਪਰ ਪਾਪੀ ਪੇਟ ਭਰਨ ਦੀ ਖਾਤਿਰ ਇਨ੍ਹਾਂ ਵਲੋਂ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਲੋਕਾਂ ਨੂੰ ਤਮਾਸ਼ਾ ਦਿਖਾਇਆ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 16, 17, 18 ਤੇ 19 ਦੀ ਪੜ੍ਹੋ Weather Update, ਵਿਭਾਗ ਦੀ ਵੱਡੀ ਭਵਿੱਖਬਾਣੀ
ਇਹ ਸਭ ਕੁਝ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਦੇਖ ਰਹੀਆਂ ਹੁੰਦੀਆਂ ਹਨ। ਇਕ ਅਜਿਹੀ ਹੀ ਦਿਲ ਕੰਬਾਊ ਕਰਤੱਬ ਦਿਖਾਉਂਦੀ ਹੈ, 12-13 ਸਾਲ ਦੀ ਮਾਸੂਮ ਬੱਚੀ । ਜੋ ਕਿ ਰੱਸੀ ਉੱਪਰ ਸੰਤੁਲਨ ਬਣਾ ਕੇ ਗੀਤਾਂ ਦੀ ਧੁੰਨ 'ਤੇ ਨੱਚ-ਟੱਪ ਕੇ ਲੋਕਾਂ ਦਾ ਮਨੋਰੰਜਨ ਕਰਦੀ ਹੈ। ਜਿੱਥੇ ਪੈ ਰਹੀ ਅੱਤ ਦੀ ਸਰਦੀ ਨੇ ਲੋਕਾਂ ਨੂੰ ਆਪਣੇ ਘਰਾਂ 'ਚ ਬੈਠਣ ਲਈ ਮਜ਼ਬੂਰ ਕੀਤਾ ਹੋਇਆ ਹੈ, ਉਥੇ ਹੀ ਇਹ ਨੰਨ੍ਹੀ ਜਿਹੀ ਬਾਲੜੀ ਬਿਨਾਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਰੱਸੇ ਉੱਪਰ ਨੰਗੇ ਪੈਰੀ ਚੱਲ ਕੇ ਡਾਂਸ ਕਰਦੇ ਹੋਏ ਰੋਜ਼ੀ ਰੋਟੀ ਦਾ ਜੁਗਾੜ ਕਰ ਰਹੀ ਹੈ।
ਇਹ ਵੀ ਪੜ੍ਹੋ- VVIP ਮੂਵਮੈਂਟ ਨੇ ਜਾਮ ਕਰ'ਤਾ ਅੰਮ੍ਰਿਤਸਰ, ਐਂਬੂਲੈਂਸਾਂ ਵੀ ਫਸੀਆਂ
ਭਾਵੇਂ ਹੀ ਸਮੇਂ ਦੀਆਂ ਸਰਕਾਰਾਂ ਵਲੋਂ ਗਰੀਬ ਪਰਿਵਾਰਾਂ ਅਤੇ ਖਾਸ ਕਰ ਲੜਕੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਰੋੜਾਂ ਰੁਪਏ ਖਰਚਣ ਦੇ ਦਮਗਜੇ ਮਾਰੇ ਜਾ ਰਹੇ ਹਨ ਪਰ ਅਜਿਹਾ ਨਜ਼ਾਰਾ ਦੇਖ ਕੇ ਤਾਂ ਸ਼ਾਇਦ ਇਹ ਸਭ ਕੁਝ ਕਾਗਜ਼ੀ ਗੱਲਾਂ ਹੀ ਜਾਪਦੀਆਂ ਹਨ। ਸਮਾਜ ਸੇਵੀ ਸੰਸਥਾਵਾਂ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਅਜਿਹੇ ਮਜ਼ਬੂਰ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਉਹ ਆਪਣਾ ਗੁਜ਼ਰ ਬਸਰ ਚੰਗੇ ਤਰੀਕੇ ਨਾਲ ਕਰ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ।
ਇਹ ਵੀ ਪੜ੍ਹੋ- ਤਰਨਤਾਰਨ 'ਚ ਤੜਕਸਾਰ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਜਾ ਰਹੀ ਔਰਤ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
