ਇੰਪਰੂਵਮੈਂਟ ਟਰੱਸਟ ਵੱਲੋਂ ਨਹਿਰੂ ਸਿਧਾਂਤ ਕੇਂਦਰ ਨੂੰ ਅਲਾਟ ਜ਼ਮੀਨ ਰੱਦ ਕਰਨ ਦੀ ਮੰਗ ''ਤੇ ਨੋਟਿਸ

10/17/2018 9:57:50 AM

ਚੰਡੀਗੜ੍ਹ (ਬਰਜਿੰਦਰ)  – ਫਿਰੋਜ਼ ਗਾਂਧੀ ਮਾਰਕੀਟ, ਲੁਧਿਆਣਾ 'ਚ ਨਹਿਰੂ ਸਿਧਾਂਤ ਕੇਂਦਰ ਨੂੰ ਇੰਪਰੂਵਮੈਂਟ ਟਰੱਸਟ, ਲੁਧਿਆਣਾ ਵੱਲੋਂ ਅਲਾਟ ਕੀਤੀ ਗਈ 4927.33 ਸਕਵੇਅਰ ਗਜ ਜ਼ਮੀਨ ਦੀ ਅਲਾਟਮੈਂਟ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ। ਟਰੇਡਰਜ਼ ਐਂਡ ਪ੍ਰਾਪਰਟੀਜ਼ ਆਨਰਸ ਐਸੋਸੀਏਸ਼ਨ, ਲੁਧਿਆਣਾ ਨੇ ਪੰਜਾਬ ਸਰਕਾਰ, ਇੰਪਰੂਵਮੈਂਟ ਟਰੱਸਟ, ਲੁਧਿਆਣਾ ਅਤੇ ਨਹਿਰੂ ਸਿਧਾਂਤ ਕੇਂਦਰ ਨੂੰ ਪਾਰਟੀ ਬਣਾਉਂਦੇ ਹੋਏ ਇਹ ਪਟੀਸ਼ਨ ਦਰਜ ਕੀਤੀ ਹੈ। 

ਉਨ੍ਹਾਂ ਕਿਹਾ ਕਿ ਇਹ ਪਟੀਸ਼ਨ ਸਬੰਧਤ ਅਲਾਟਮੈਂਟ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕੀਤੀ ਗਈ ਹੈ। ਨਹਿਰੂ ਸਿਧਾਂਤ ਕੇਂਦਰ ਨੇ ਅਲਾਟਮੈਂਟ ਦੇ ਨਿਯਮ-ਸ਼ਰਤਾਂ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਹੈ ਅਤੇ ਸਰਕਾਰ ਨਾਲ ਧੋਖਾ ਕੀਤਾ ਹੈ। ਇਸ ਸਬੰਧੀ ਪਟੀਸ਼ਨਰ ਐਸੋਸੀਏਸ਼ਨ ਨੇ ਸਰਕਾਰ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ, ਜਿਸ ਦਾ ਕੋਈ ਜਵਾਬ ਨਹੀਂ ਆਇਆ। ਪਟੀਸ਼ਨਰ ਪੱਖ ਵੱਲੋਂ ਐਡਵੋਕੇਟ ਅਜੈਵੀਰ ਸਿੰਘ ਨੇ ਦਲੀਲਾਂ ਪੇਸ਼ ਕੀਤੀਆਂ। ਇਸ ਮਾਮਲੇ 'ਚ ਅਦਾਲਤ ਨੇ ਸਰਕਾਰ ਨੂੰ 23 ਜਨਵਰੀ ਲਈ ਨੋਟਿਸ ਜਾਰੀ ਕੀਤਾ ਹੈ।


Related News