ਨਾਜਾਇਜ਼ ਸ਼ਰਾਬ ਪੀਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ

01/09/2020 11:29:45 PM

ਮੁੱਲਾਂਪੁਰ ਦਾਖਾ, (ਕਾਲੀਆ)- ਨਾਜਾਇਜ਼ ਸ਼ਰਾਬ ਪੀਣ ਨਾਲ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਲਾਂਪੁਰ ਝੁੱਗੀਆਂ ਵਿਚ ਇਕ ਪ੍ਰਵਾਸੀ ਬਿਹਾਰੀ ਪਰਿਵਾਰ ਆ ਕੇ ਵਸਿਆ ਹੈ, ਜਿਸ ਦੀਆਂ ਤਿੰਨ ਲਡ਼ਕੀਆਂ ਅਤੇ ਇਕ ਲਡ਼ਕੀ ਹੈ। ਨਾਜਾਇਜ਼ ਸ਼ਰਾਬ ਪੀ ਕੇ ਪਰਿਵਾਰ ਦੇ ਮਾਲਕ ਦਲੀਪ ਪਾਸਵਾਨ ਦੀ ਮੌਤ ਹੋ ਗਈ। ਪਤਾ ਲੱਗਾ ਕਿ ਉਕਤ ਪ੍ਰਵਾਸੀ ਮਜ਼ਦੂਰ ਸ਼ਰਾਬ ਪੀਣ ਦਾ ਆਦੀ ਸੀ।

ਆਪਣਾ ਨਾਂ ਗੁਪਤ ਰੱਖਣ ’ਤੇ ਸ਼ਰਾਬ ਦੇ ਇਕ ਠੇਕੇਦਾਰ ਨੇ ਦੱਸਿਆ ਕਿ ਮੁੱਲਾਂਪੁਰ ਸ਼ਹਿਰ ਅਤੇ ਇਸ ਦੇ ਲਾਗਲੇ ਹਿੱਸਿਆਂ ਵਿਚ ਬਾਹਰੀ ਰਾਜਾਂ ਤੋਂ ਲਿਆਂਦੀ ਜਾ ਰਹੀ ਨਾਜਾਇਜ਼ ਸ਼ਰਾਬ ਸ਼ਰੇਆਮ ਵਿਕ ਰਹੀ ਹੈ। ਉਸ ਨੇ ਦੱਸਿਆ ਕਿ ਜਿਹਡ਼ੀ ਬੋਤਲ ਸ਼ਰਾਬ ਦੇ ਠੇਕੇ ਤੋਂ 320 ਰੁਪਏ ਦੀ ਮਿਲਦੀ ਹੈ। ਉਸੇ ਨਾਲ ਦੀ ਮਾਅਰਕਾ ਬਦਲ ਕੇ ਬਣਾਈ ਉਕਤ ਸ਼ਰਾਬ ਦੀ ਬੋਤਲ 150 ਰੁਪਏ ’ਚ ਸ਼ਰੇਆਮ ਵਿਕ ਰਹੀ ਹੈ, ਜਿਸ ਕਰਕੇ ਸ਼ਰਾਬ ਦੇ ਠੇਕੇਦਾਰਾਂ ਨੂੰ ਵੀ ਚੂਨਾ ਲੱਗ ਰਿਹਾ ਹੈ।


Bharat Thapa

Content Editor

Related News