ਨਾਜਾਇਜ਼ ਮਾਈਨਿੰਗ ਦਾ ਧੰਦਾ ਕਰਨ ਦੇ ਮਾਮਲੇ ਸਬੰਧੀ ਤਿੰਨ ਠੇਕੇਦਾਰ ਗ੍ਰਿਫ਼ਤਾਰ
Friday, Jun 19, 2020 - 11:12 AM (IST)
ਪਾਤੜਾਂ/ਘੱਗਾ (ਅਡਵਾਨੀ) : ਘੱਗਾ ਇਲਾਕੇ ਅੰਦਰ ਮਿੱਟੀ ਦੀ ਨਾਜਾਇਜ਼ ਮਾਈਨਿੰਗ ਦਾ ਧੰਦਾ ਰੋਕਣ ਲਈ ਮਾਈਨਿੰਗ ਮਹਿਕਮੇ ਵੱਲੋਂ ਇਕ ਸਾਂਝੇ ਆਪਰੇਸ਼ਨ ਦੌਰਾਨ ਦੋ ਵੱਖ-ਵੱਖ ਮਾਮਲਿਆਂ ਤਹਿਤ ਦੋ ਪਿੰਡਾਂ ਅੰਦਰ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 3 ਵਿਅਕਤੀਆਂ ਸਮੇਤ ਦੋ ਜੇ. ਸੀ. ਬੀ. ਮਸੀਨਾਂ, ਇਕ ਮਿੱਟੀ ਦਾ ਭਰਿਆ ਹੋਇਆ ਟਿਪੱਰ ਫੜ੍ਹ ਕੇ ਮਾਮਲਾ ਦਰਜ ਕੀਤਾ ਗਿਆ ਹੈ। ਐਸ. ਐਚ. ਓ. ਆਕਰ ਦੀਪ ਨੇ ਦੱਸਿਆ ਕਿ ਪਿੰਡ ਡਰੋਲੀ 'ਚ ਇਤਲਾਹ ਮਿਲੀ ਸੀ ਕਿ ਗਗਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਜ਼ਮੀਨ 'ਚ ਮਾਈਨਿੰਗ ਕਰਕੇ ਮਿੱਟੀ ਚੋਰੀ ਕਰ ਰਿਹਾ ਸੀ। ਇਸੇ ਤਰ੍ਹਾਂ ਪਿੰਡ ਨਨੇਹੜਾ 'ਚ ਸੂਰਜ ਭਾਨ ਪੁੱਤਰ ਮੁਨਸ਼ੀ ਰਾਮ, ਗੁਹਲਾ ਚੀਕਾ ਹਰਿਆਣਾ ਤੇ ਰਾਜੇਸ਼ ਕੁਮਾਰ ਪੁੱਤਰ ਸਾਧੂ ਸਿੰਘ ਵਾਸੀ ਨੌਚ ਕੈਂਥਲ ਪਿੰਡ ਨਨਹੇੜੀ 'ਚ ਠੇਕੇ 'ਤੇ ਲੈ ਕੇ ਜ਼ਮੀਨ 'ਚ ਜੇ. ਸੀ. ਬੀ. ਮਸ਼ੀਨ ਰਾਹੀਂ ਨਾਜਾਇਜ਼ ਮਾਈਨਿੰਗ ਕਰਕੇ ਮਿੱਟੀ ਚੋਰੀ ਕਰ ਰਹੇ ਸੀ, ਜਿਸ ਦੌਰਾਨ ਉਨ੍ਹਾਂ ਨੂੰ ਰੰਗੇ ਹੱਥੀਂ ਦਬੋਚ ਲਿਆ ਗਿਆ।