ਦਰਿੰਦਗੀ: ਪਤੀ ਕਰਦਾ ਸੀ ਗੈਰ-ਕੁਦਰਤੀ ਸੰਭੋਗ, ਸਹੁਰੇ ਨੇ ਵੀ ਕੀਤੀਆਂ ਅਸ਼ਲੀਲ ਹਰਕਤਾਂ, ਇਲਾਜ ਦੌਰਾਨ ਵਿਆਹੁਤਾ ਦੀ ਮੌਤ

02/21/2021 4:50:45 PM

ਫਿਰੋਜ਼ਪੁਰ (ਕੁਮਾਰ): ਇਕ ਕਰੀਬ 28 ਸਾਲਾ ਵਿਆਹੁਤਾ ਦੀ ਮੌਤ ਦੇ ਬਾਅਦ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਮ੍ਰਿਤਕਾ ਦੇ ਪਤੀ ਅਮਰੀਕ ਸਿੰਘ ’ਤੇ ਗ਼ੈਰ ਕੁਦਰਤੀ ਸੰਭੋਗ ਕਰਨ ਅਤੇ ਸਹੁਰੇ ਰਣਜੀਤ ਸਿੰਘ ਦੇ ਖ਼ਿਲਾਫ਼ ਕਥਿਤ ਰੂਪ ਵਿਚ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿਚ ਆਈ.ਪੀ.ਸੀ. ਦੀ ਧਾਰਾ 377, 354, 323 ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਮਿ੍ਤਕਾ ਕੰਚਨ ਦੀ ਦਾਦੀ ਰਾਮਦੇਈ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਪੋਤੀ ਕੰਚਨ ਨੂੰ ਉਸਨੇ ਗੋਦ ਲਿਆ ਹੋਇਆ ਸੀ ਅਤੇ ਕਰੀਬ 5 ਮਹੀਨੇ ਪਹਿਲਾਂ ਉਸ ਨੇ ਕੰਚਨ ਦਾ ਵਿਆਹ ਦੋਸ਼ੀ ਅਮਰੀਕ ਸਿੰਘ ਦੇ ਨਾਲ ਹੋਇਆ ਸੀ। ਸ਼ਿਕਾਇਤਕਰਤਾ ਰਾਮਦੇਈ ਦੇ ਅਨੁਸਾਰ ਕਰੀਬ 4 ਮਹੀਨੇ ਪਹਿਲਾਂ ਕੰਚਨ ਨੂੰ ਟਾਈਫਾਈਡ ਹੋ ਗਿਆ ਅਤੇ ਉਸਦੇ ਇਲਾਜ ਵਿਚ ਉਸਦਾ ਪਤੀ ਤੇ ਸਹੁਰੇ ਪਰਿਵਾਰ ਵਾਲੇ ਲਾਪਰਵਾਹੀ ਵਰਤਦੇ ਸਨ ਅਤੇ ਕੰਚਨ ਨੂੰ ਬੱਚਾ ਹੋਣ ਵਾਲਾ ਸੀ।

ਸ਼ਿਕਾਇਤਕਰਤਾ ਦੇ ਅਨੁਸਾਰ ਕਰੀਬ 15 ਦਿਨ ਪਹਿਲਾਂ ਅਮਰੀਕ ਸਿੰਘ, ਕੰਚਨ ਨੂੰ ਸ਼ਿਕਾਇਤਕਰਤਾ ਦੇ ਘਰ ਛੱਡ ਗਿਆ ਸੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਕੰਚਨ ਜਦ ਉਸ ਦੇ ਕੋਲ ਆਈ ਤਾਂ ਉਹ ਬਹੁਤ ਸਹਿਮੀ ਹੋਈ ਸੀ, ਜਿਸਨੇ ਪੁੱਛਣ ’ਤੇ ਦੱਸਿਆ ਕਿ ਉਸ ਦਾ ਪਤੀ ਅਮਰੀਕ ਸਿੰਘ ਉਸਦੇ ਨਾਲ ਗ਼ੈਰ ਕੁਦਰਤੀ ਸੰਭੋਗ ਕਰਦਾ ਹੈ, ਜਿਸ ਕਰਕੇ ਉਸਦੇ ਪਰਸਨਲ ਪਾਰਟ ਵਿੱਚ ਦਰਦ ਹੁੰਦਾ ਸੀ ਅਤੇ ਕਥਿਤ ਰੂਪ ਵਿੱਚ ਉਸ ਦਾ ਸਹੁਰਾ ਵੀ ਮੌਕਾ ਪਾ ਕੇ ਅਸ਼ਲੀਲ ਹਰਕਤਾਂ ਕਰਦਾ ਸੀ। ਸ਼ਿਕਾਇਤਕਰਤਾ ਵੱਲੋਂ ਕੰਚਨ ਨੂੰ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ, ਜਿੱਥੇ ਕੰਚਨ ਦੀ ਇਲਾਜ ਦੌਰਾਨ ਮੌਤ ਹੋ ਗਈ। ਰਾਮਦੇਈ ਨੇ ਦੋਸ਼ ਲਗਾਉਂਦੇ ਹੋਏ ਪੁਲਸ ਨੂੰ ਦੱਸਿਆ ਕਿ ਕੰਚਨ ਦੀ ਮੌਤ ਤਾਂ ਬਿਮਾਰੀ ਦੇ ਕਾਰਨ ਹੋਈ ਹੈ, ਪਰ ਕੰਚਨ ਦੇ ਪਤੀ ਅਮਰੀਕ ਸਿੰਘ ਵੱਲੋਂ ਉਸ ਦੇ ਨਾਲ ਗੈਰਕੁਦਰਤੀ ਸੰਭੋਗ ਕੀਤਾ ਜਾਂਦਾ ਸੀ ਅਤੇ ਉਸ ਨੇ ਕੰਚਨ ਨਾਲ ਮਾਰਕੁੱਟ ਵੀ ਕੀਤੀ ਸੀ। ਏ.ਐੱਸ.ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕਾ ਦੇ ਪਤੀ ਅਤੇ ਸਹੁਰੇ ਦੇ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਕੀਤੀ ਜਾ ਰਹੀ ਹੈ।


Shyna

Content Editor

Related News