ਮਾਮਲਾ ਬੱਚੇ ਦੀ ਕੁੱਟਮਾਰ ਦਾ : ਮਨੁੱਖੀ ਅਧਿਕਾਰ ਕਮਿਸ਼ਨ ਨੇ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਤੋਂ ਰਿਪੋਰਟ ਕੀਤੀ ਤਲਬ

Thursday, May 19, 2022 - 11:52 AM (IST)

ਮਾਮਲਾ ਬੱਚੇ ਦੀ ਕੁੱਟਮਾਰ ਦਾ : ਮਨੁੱਖੀ ਅਧਿਕਾਰ ਕਮਿਸ਼ਨ ਨੇ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਤੋਂ ਰਿਪੋਰਟ ਕੀਤੀ ਤਲਬ

ਚੰਡੀਗੜ੍ਹ (ਸ਼ਰਮਾ) : ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੱਖ-ਵੱਖ ਅਖ਼ਬਾਰਾਂ ਵਿਚ ਛਪੀ 12 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਗਈ ਮਾਰਕੁੱਟ ਦੇ ਮਾਮਲੇ ਦਾ ਖੁਦ ਨੋਟਿਸ ਲੈਂਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਐੱਸ. ਐੱਸ. ਪੀ. ਤੋਂ ਰਿਪੋਰਟ ਤਲਬ ਕੀਤੀ ਹੈ। ਕਮਿਸ਼ਨ ਦੇ ਚੇਅਰਮੈਨ ਸੇਵਾਮੁਕਤ ਜਸਟਿਸ ਇਕਬਾਲ ਅਹਿਮਦ ਅੰਸਾਰੀ ਅਤੇ ਮੈਂਬਰ ਜਸਟਿਸ ਨਿਰਮਲਜੀਤ ਕੌਰ ਵਲੋਂ ਮਾਮਲੇ ’ਤੇ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਛਪੀ ਖ਼ਬਰ ਅਨੁਸਾਰ 12 ਸਾਲਾ ਬੱਚੇ ਨੇ ਛੂਹਿਆ ਤਾਂ ਪਤੀ ਨੇ ਬੱਚੇ ਨੂੰ ਨਗਨ ਕਰ ਕੇ ਕੁੱਟਿਆ। ਖ਼ਬਰ ਅਨੁਸਾਰ ਅਰਸ਼ਦੀਪ ਨਾਮਕ ਵਿਅਕਤੀ ਦਾ ਇੱਕ ਔਰਤ ਨਾਲ ਸੰਬੰਧ ਸੀ ਪਰ ਉਸਨੇ ਕਿਸੇ ਹੋਰ ਨਾਲ ਵਿਆਹ ਕਰ ਲਿਆ।

ਇਹ ਵੀ ਪੜ੍ਹੋ : ਧੂਰੀ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਅੱਲ੍ਹੜ ਉਮਰ ਦੇ ਦੋ ਮੁੰਡਿਆਂ ਦੀ ਮੌਤ

ਕਿਹਾ ਗਿਆ ਕਿ ਅਰਸ਼ਦੀਪ ਆਪਣੀ ਪਤਨੀ ਨਾਲ ਉਸ ਔਰਤ ਦੇ ਘਰ ਗਿਆ ਜਿੱਥੇ ਔਰਤ ਦੇ 12 ਸਾਲਾ ਬੱਚੇ ਨੇ ਅਰਸ਼ਦੀਪ ਦੀ ਪਤਨੀ ਨੂੰ ਛੂਹਿਆ। ਇਸ ਤੋਂ ਨਾਰਾਜ਼ ਅਰਸ਼ਦੀਪ ਨੇ ਬੱਚੇ ਦੇ ਕੱਪੜੇ ਉਤਾਰ ਕੇ ਉਸਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਅਤੇ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੀ ਬੱਚੇ ਦੀ ਮਾਂ ਨੂੰ ਵੀ। ਅਰਸ਼ਦੀਪ ਨੇ ਘਟਨਾ ਦਾ ਵੀਡੀਓ ਵੀ ਬਣਾਇਆ ਜੋ ਵਾਇਰਲ ਹੋ ਗਿਆ ਅਤੇ ਉਸ ਤੋਂ ਬਾਅਦ ਪੁਲਸ ਹਰਕਤ ਵਿਚ ਆਈ ਅਤੇ ਮਾਂ ਅਤੇ ਬੱਚੇ ਦੋਵਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਕਮਿਸ਼ਨ ਨੇ ਮਾਮਲੇ ਦਾ ਖੁਦ ਨੋਟਿਸ ਲੈਂਦੇ ਹੋਏ ਸੁਣਵਾਈ ਦੀ ਅਗਲੀ ਤਰੀਕ 21 ਜੁਲਾਈ ਤੋਂ ਪਹਿਲਾਂ ਸੀਨੀਅਰ ਪੁਲਸ ਮੁਖੀ ਸ੍ਰੀ ਮੁਕਤਸਰ ਸਾਹਿਬ ਤੋਂ ਰਿਪੋਰਟ ਤਲਬ ਕੀਤੀ ਹੈ। ਹੁਕਮ ਦੀ ਇੱਕ ਨਕਲ ਛਪੀ ਖ਼ਬਰ ਦੀ ਇੱਕ ਨਕਲ ਦੇ ਨਾਲ ਸੀਨੀਅਰ ਪੁਲਸ ਮੁਖੀ, ਸ੍ਰੀ ਮੁਕਤਸਰ ਸਾਹਿਬ ਨੂੰ ਈ ਮੇਲ ਅਤੇ ਡਾਕ ਦੇ ਮਾਧਿਅਮ ਨਾਲ ਅਨੁਪਾਲਣ ਲਈ ਅਤੇ ਏ. ਡੀ. ਜੀ. ਪੀ., ਮਨੁੱਖੀ ਅਧਿਕਾਰ, ਪੰਜਾਬ, ਚੰਡੀਗੜ੍ਹ ਨੂੰ ਸੂਚਨਾ ਲਈ ਭੇਜੀ ਗਈ।

ਇਹ ਵੀ ਪੜ੍ਹੋ : ਵਹਿਸ਼ੀਪੁਣੇ ਦੀ ਹੱਦ! ਪਤਨੀ ਨੂੰ ਲਗਾਇਆ ਹੱਥ ਤਾਂ 12 ਸਾਲਾ ਨਾਬਾਲਗ ਨੂੰ ਨੰਗਾ ਕਰਕੇ ਡੰਡਿਆਂ ਨਾਲ ਕੁੱਟਿਆ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

       


author

Meenakshi

News Editor

Related News