ਘਰ ’ਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ

Saturday, Jan 12, 2019 - 04:57 AM (IST)

ਘਰ ’ਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ

ਰੂਪਨਗਰ, (ਵਿਜੇ)- ਰੂਪਨਗਰ ਸ਼ਹਿਰ ’ਚ ਚੋਰਾਂ ਨੇ ਇਕ ਮਹਿਲਾ ਦੇ ਘਰੋਂ ਸਾਮਾਨ ਚੋਰੀ ਕਰ ਲਿਆ ਅਤੇ ਅਲਮਾਰੀ ਨੂੰ ਅੱਗ ਲਾ ਦਿੱਤੀ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਅਨੁਸਾਰ ਚੋਰ ਘਰ ’ਚੋਂ 8-9 ਲੱਖ ਰੁ. ਦੇ ਗਹਿਣੇ ਅਤੇ ਕਰੀਬ 90-95 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਅੱਜ ਦੁਪਹਿਰ 12 ਵਜੇ ਇਕ ਅਣਪਛਾਤੀ ਮਹਿਲਾ ਅਤੇ ਅਣਪਛਾਤਾ ਪੁਰਸ਼ ਸਥਾਨਕ ਪ੍ਰੀਤ ਕਾਲੋਨੀ ਦੇ ਮਕਾਨ ਨੰ. 1949/2021-ਸੀ ’ਚ ਆਏ ਅਤੇ ਉਨ੍ਹਾਂ ਦਰਵਾਜ਼ਾ ਖਡ਼ਕਾਇਆ। ਜ਼ਿਕਰਯੋਗ ਹੈ ਕਿ ਘਰ ’ਚ ਮਹਿਲਾ ਇਕੱਲੀ ਸੀ ਅਤੇ ਉਸ ਦਾ ਪਤੀ ਰਿਸ਼ਤੇਦਾਰੀ ’ਚ ਬਾਹਰ ਗਿਆ ਹੋਇਆ ਸੀ ਜਦੋਂ ਕਿ ਉਸ ਦਾ ਸਹੁਰਾ ਆਪਣੀ ਦੁਕਾਨ ’ਤੇ ਗਿਆ ਹੋਇਆ ਸੀ। ਦਰਵਾਜ਼ੇ ਦੀ ਅਾਵਾਜ਼ ਸੁਣ ਕੇ ਅੰਦਰ ਤੋਂ ਮਹਿਲਾ ਨੀਤੂ ਪਤਨੀ ਮਨੀਸ਼ ਕੁਮਾਰ ਆਈ ਤਾਂ ਅਣਪਛਾਤੀ ਮਹਿਲਾ ਨੇ ਕਿਹਾ ਕਿ ਉਹ ਚੈਕਿੰਗ ਲਈ ਆਏ ਹਨ, ਆਪਣਾ ਅਾਧਾਰ ਕਾਰਡ ਦਿਖਾਓ। ਮਹਿਲਾ ਅਾਧਾਰ ਕਾਰਡ ਲੈਣ ਅੰਦਰ ਗਈ ਤਾਂ ਉਸ ਦੇ ਪਿੱਛੇ-ਪਿੱਛੇ ਅਣਪਛਾਤੀ ਮਹਿਲਾ ਅਤੇ ਪੁਰਸ਼ ਅੰਦਰ ਚਲੇ ਗਏ। ਜਿਵੇਂ ਹੀ ਮਹਿਲਾ ਨੀਤੂ ਨੇ ਅਾਧਾਰ ਕਾਰਡ ਲਈ ਅਲਮਾਰੀ ਖੋਲ੍ਹੀ ਤਾਂ ਪਿੱਛੋਂ ਅਣਪਛਾਤੀ ਮਹਿਲਾ ਨੇ ਉਸ ਨੂੰ ਫਡ਼ ਲਿਆ ਅਤੇ ਮਹਿਲਾ ਉਸੇ ਦੌਰਾਨ ਬੇਹੋਸ਼ ਹੋ ਗਈ। ਉਕਤ ਵਿਅਕਤੀ ਘਰ ’ਚੋਂ ਗਹਿਣੇ ਅਤੇ ਨਕਦੀ ਲੈ ਗਏ। ਜਦੋਂ ਕਿ ਜਾਂਦੇ ਸਮੇਂ ਅਲਮਾਰੀ ਨੂੰ ਅੱਗ ਲਾ ਗਏ। ਇਸ ਦੌਰਾਨ ਜਦੋਂ ਮਹਿਲਾ ਨੂੰ ਹੋਸ਼ ਆਈ ਤਾਂ ਉਸ ਨੇ ਰੌਲਾ ਪਾ ਕੇ ਗੁਅਾਂਢੀਆਂ ਨੂੰ ਬੁਲਾਇਆ ਪਰ ਉਦੋਂ ਤੱਕ ਉਕਤ ਵਿਅਕਤੀ ਫਰਾਰ ਹੋ ਚੁੱਕੇ ਸਨ। ਅਲਮਾਰੀ ’ਚ ਲੱਗੀ ਅੱਗ ਨੂੰ ਕਿਸੇ ਤਰ੍ਹਾਂ  ਬੁਝਾਇਆ ਗਿਆ। ਇਸ ਮੌਕੇ ਸਿਟੀ ਪੁਲਸ ਦੇ ਅਧਿਕਾਰੀ ਸੁਰੇਸ਼ ਕੁਮਾਰ ਅਤੇ ਸੁਭਾਸ਼ ਚੰਦ ਨੇ ਦੱਸਿਆ ਕਿ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

KamalJeet Singh

Content Editor

Related News