ਹਾਈਟੈੱਕ ਸਹੂਲਤਾਂ ਤੋਂ ਬਾਅਦ ਹੁਣ ਸਕੂਲਾਂ ''ਚ ਲੱਗਣ ਲੱਗੇ ਏ. ਸੀ.

08/19/2020 1:27:31 AM

ਮਾਨਸਾ,(ਸੰਦੀਪ ਮਿੱਤਲ)-ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਸਕੂਲਾਂ ਦੀ ਨੁਹਾਰ ਬਦਲਣ ਲਈ ਕੀਤੀ ਮਿਹਨਤ ਪੰਜਾਬ ਵਿਚ ਉਸ ਸਮੇਂ ਰੰਗ ਲਿਆਈ, ਜਦੋਂ ਹੁਣ ਸਕੂਲ ਹਾਈਟੈਕ ਸਹੂਲਤਾਂ ਤੋਂ ਬਾਅਦ ਏ.ਸੀ ਕਮਰਿਆਂ ਵਿਚ ਤਬਦੀਲ ਹੋਣ ਲੱਗੇ ਹਨ। 
ਜਾਣਕਾਰੀ ਮੁਤਾਬਕ ਸੂਬੇ ਵਿਚ ਸਭ ਤੋਂ ਪਹਿਲਾਂ ਮਾਲਵਾ ਖੇਤਰ ਵਿੱਚ ਕਿਸੇ ਸਮੇਂ ਸਰਕਾਰੀ ਸਕੂਲਾਂ ਵਿੱਚ ਰੇਤਲੇ ਟਿੱਬਿਆਂ ਦੀ ਧੂੜ ਉਡਦੀ ਸੀ, ਬੱਚੇ ਦਰੱਖਤਾਂ ਥੱਲੇ ਤੱਪੜਾਂ ਤੇ ਰੁਲ ਖੁਲ ਰਹੇ ਹੁੰਦੇ ਸੀ, ਉਥੇ ਹੁਣ ਸਰਕਾਰ ਦੀ ਸਮਾਰਟ ਸਿੱਖਿਆ ਨੀਤੀ ਅਤੇ ਅਧਿਆਪਕਾਂ ਦੀ ਮਿਹਨਤ ਰੰਗ ਦਿਖਾਉਣ ਲੱਗੀ ਹੈ। ਮਾਲਵੇ ਦੇ ਸੰਘਰਸ਼ੀ ਅਧਿਆਪਕ ਹੁਣ ਖੁਦ ਵੀ ਸਕੂਲਾਂ ਦੀ ਨੁਹਾਰ ਵੀ ਬਦਲਣ ਲੱਗੇ ਹਨ। ਸਰਕਾਰੀ ਹਾਈ ਸਕੂਲ ਬੋੜਾਵਾਲ ਇਲਾਕੇ ਦਾ ਪਹਿਲਾ ਏ. ਸੀ. ਸਕੂਲ ਬਣਨ ਜਾ ਰਿਹਾ ਹੈ, ਜਿਥੇਂ ਵੱਖ-ਵੱਖ ਪਿੰਡਾਂ ਦੇ ਵਿਦਿਆਰਥੀ ਸਮਾਰਟ ਪ੍ਰੋਜੈਕਟਰਾਂ ਤੇ ਈ-ਕੰਟੈਂਟ ਰਾਹੀਂ ਪੜਾਈ ਤਾਂ ਪਹਿਲਾ ਹੀ ਕਰ ਰਹੇ ਹਨ, ਹੁਣ ਉਹ ਗਰਮੀਆਂ 'ਚ ਪੜ੍ਹਨ ਵੇਲੇ ਵੀ ਠੰਡ ਮਹਿਸੂਸ ਕਰਨਗੇ।                   
             
ਸਿੱਖਿਆ ਵਿਭਾਗ ਦੀ ਸਿੱਧੀ ਭਰਤੀ ਰਾਹੀਂ ਹੈੱਡ ਮਾਸਟਰ ਬਣੇ ਹਰਜਿੰਦਰ ਸਿੰਘ ਨੇ ਜਦੋਂ ਤੋਂ ਇਸ ਸਕੂਲ ਦਾ ਕਾਰਜਭਾਗ ਸੰਭਾਲਿਆ ਹੈ, ਉਸ ਸਮੇਂ ਤੋਂ ਇਸ ਸਕੂਲ ਵਿੱਚ ਹੋਰ ਰੰਗ ਭਾਗ ਲੱਗੇ ਹਨ । ਸਾਰੇ ਕਮਰਿਆਂ ਵਿੱਚ ਸੀਲਿੰਗ ਦਾ ਕੰਮ ਚਲ ਰਿਹਾ ਹੈ, ਕਮਰਿਆਂ ਚ ਏ. ਸੀ. ਲੱਗਣੇ ਸ਼ੁਰੂ ਹੋ ਗਏ ਹਨ, ਸਕੂਲ ਦੀ ਸੁਰੱਖਿਆ ਅਤੇ ਵਿਦਿਆਰਥੀਆਂ ਦੀ ਚੰਗੀ ਨਿਗਰਾਨੀ ਲਈ ਸੰਸਥਾ ਦਾ ਹਰ ਕਲਾਸਰੂਮ ਅਤੇ ਹਰ ਕੋਨਾ ਕੈਮਰੇ ਦੀ ਨਜ਼ਰ ਹੇਠ ਹੋਣ ਲੱਗਿਆ ਹੈ। ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਸਕੂਲ  ਦੇ ਵਿਕਾਸ ਦਾ ਵੱਡਾ ਕਾਰਨ ਸਕੂਲ ਮੁਖੀ ਹਰਜਿੰਦਰ ਸਿੰਘ, ਪਿੰਡ ਦੇ ਸਰਪੰਚ ਗੁਰਮੇਲ ਸਿੰਘ,ਪੰਚਾਇਤ, ਸਕੂਲ ਚੇਅਰਮੈਨ ਜਸਪਾਲ ਸਿੰਘ ਸੇਖੋਂ, ਸਕੂਲ ਮੈਨੇਜਮੈਂਟ ਕਮੇਟੀ, ਯੂਥ ਕਲੱਬਾਂ ਅਤੇ ਸਟਾਫ ਦਾ ਆਪਸੀ ਤਾਲਮੇਲ ਅਤੇ ਸਹਿਯੋਗ ਹੈ।  ਸਕੂਲ ਦੇ ਮੁੱਖ ਅਧਿਆਪਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਬੋੜਾਵਾਲ ਵੱਲੋਂ ਸਕੂਲ ਵਿੱਚ 3 ਨਵੇਂ ਕਮਰਿਆਂ ਦੀ ਉਸਾਰੀ ਚੱਲ ਰਹੀ ਹੈ ਅਤੇ ਇਥੇ ਐਜੂਕੇਸ਼ਨਲ ਪਾਰਕ, ਸਾਇੰਸ ਲੈਬ , ਇੰਗਲਿਸ਼ ਲੈਂਗੂਏਜ ਲੈਬ, ਮਲਟੀਪਰਪਜ਼ ਹਾਲ ਅਤੇ ਸਪੋਰਟਸ ਗਰਾਊਂਡ ਮੁਕੰਮਲ ਹੋ ਚੁੱਕੇ ਹਨ। 
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਡਿਪਟੀ ਡੀ.ਈ.ਓ. ਜਗਰੂਪ ਭਾਰਤੀ, ਨੈਸ਼ਨਲ ਅਵਾਰਡੀ ਅਮਰਜੀਤ ਰੱਲੀ, ਪ੍ਰਿੰਸੀਪਲ ਅਸ਼ੋਕ ਕੁਮਾਰ ਨੇ ਮਾਣ ਮਹਿਸੂਸ ਕੀਤਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਰਕਾਰੀ ਸਕੂਲ ਹਰ ਖੇਤਰ ਵਿੱਚ ਤਰੱਕੀ ਕਰ ਰਹੇ ਹਨ। 


Deepak Kumar

Content Editor

Related News