ਕੋਟਕਪੂਰਾ ਪੁਲਸ ਨੇ ਹੈਰੋਇਨ ਸਮੇਤ ਦੋ ਔਰਤਾਂ ਨੂੰ ਕੀਤਾ ਕਾਬੂ
Friday, Jan 24, 2025 - 05:47 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ) : ਜ਼ਿਲ੍ਹਾ ਪੁਲਸ ਮੁੱਖ ਡਾ. ਪ੍ਰਗਿਆ ਜੈਨ ਵੱਲੋਂ ਬੁਰੇ ਅਨਸਰਾਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਪੁਲਸ ਕੋਟਕਪੂਰਾ ਨੇ ਦੋ ਔਰਤਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜਤਿੰਦਰ ਸਿੰਘ ਡੀ.ਐੱਸ.ਪੀ. ਕੋਟਕਪੂਰਾ ਅਤੇ ਇੰਸ. ਮਨੋਜ ਕੁਮਾਰ ਐੱਸ.ਐੱਚ.ਓ. ਥਾਣਾ ਸਿਟੀ ਕੋਟਕਪੂਰਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਨਗਿੰਦਰ ਸਿੰਘ ਸਮੇਤ ਪੁਲਸ ਪਾਰਟੀ ਨੇ ਸੂਏ ਦੇ ਪੁਲ ਕੋਲ ਬਠਿੰਡਾ ਵਾਲੀ ਸਾਈਡ ਤੋਂ ਆ ਰਹੀਆਂ ਦੋ ਔਰਤਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਨ੍ਹਾਂ ਦੀ ਪੁੱਛ-ਗਿੱਛ ਕੀਤੀ, ਜਿਨ੍ਹਾਂ ਨੇ ਆਪਣਾ ਨਾਂ ਗੋਸ਼ੀ ਅਤੇ ਮੰਗ ਦੇਵੀ ਦੋਵੇਂ ਵਾਸੀ ਜਲਾਲੇਆਣਾ ਰੋਡ, ਇੰਦਰਾ ਕਲੋਨੀ, ਕੋਟਕਪੂਰਾ ਦੱਸਿਆ।
ਪੁਲਸ ਪਾਰਟੀ ਵੱਲੋਂ ਚੈੱਕ ਕਰਨ 'ਤੇ ਉਨ੍ਹਾਂ ਤੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਔਰਤਾਂ ਖ਼ਿਲਾਫ ਥਾਣਾ ਸਿਟੀ ਕੋਟਕਪੂਰਾ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।