ਸਮਰਾਲਾ 'ਚ ਭਾਰੀ ਤੂਫ਼ਾਨ ਤੇ ਮੀਂਹ, ਅੰਤ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ
Saturday, Jun 13, 2020 - 02:38 PM (IST)
ਸਮਰਾਲਾ (ਗਰਗ) : ਸ਼ਨੀਵਾਰ ਨੂੰ ਸਮਰਾਲਾ ਇਲਾਕੇ 'ਚ ਆਏ ਭਾਰੀ ਤੂਫ਼ਾਨ ਤੇ ਬਾਰਸ਼ ਨੇ ਅੰਤ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਤਾਂ ਦੁਆ ਦਿਤੀ ਪਰ ਤੇਜ਼ ਤੂਫ਼ਾਨ ਦੇ ਨਾਲ ਆਈ ਬਾਰਸ਼ ਦਾ ਪਾਣੀ ਲੁਧਿਆਣਾ-ਚੰਡੀਗੜ੍ਹ ਹਾਈਵੇਅ 'ਤੇ ਜਮ੍ਹਾਂ ਹੋ ਜਾਣ ਕਾਰਨ ਆਵਾਜਾਈ 'ਤੇ ਅਸਰ ਪਿਆ।
ਇਹ ਵੀ ਪੜ੍ਹੋ : ਲੁਧਿਆਣਾ ਕੇਂਦਰੀ ਜੇਲ੍ਹ 'ਚ ਹੰਗਾਮਾ, ਅਧਿਕਾਰੀਆਂ ਨਾਲ ਭਿੜੇ ਕੈਦੀ
ਮੋਹਲੇਧਾਰ ਮੀਂਹ ਨਾਲ ਸ਼ਹਿਰ ਦੇ ਮੁੱਖ ਬਾਜ਼ਾਰ ਸਮੇਤ ਨੀਵੇਂ ਇਲਾਕਿਆਂ 'ਚ 2-2 ਫੁੱਟ ਤੱਕ ਪਾਣੀ ਭਰ ਗਿਆ ਤੇ ਤੇਜ਼ ਹਨ੍ਹੇਰੀ ਕਰਨ ਕਈ ਕਮਜ਼ੋਰ ਦਰਖੱਤ ਵੀ ਪੁੱਟੇ ਗਏ। ਭਾਰੀ ਤੂਫਾਨ ਦੇ ਚੱਲਦੇ ਪੂਰੇ ਇਲਾਕੇ 'ਚ ਬਿਜਲੀ ਸਪਲਾਈ ਵੀ ਠੱਪ ਹੋ ਗਈ ਤੇ ਕਈ ਘਰਾਂ ਦੀਆਂ ਛੱਤਾ 'ਤੇ ਰੱਖੀਆਂ ਪਾਣੀ ਦੀਆ ਟੈਂਕੀਆਂ ਅਤੇ ਸ਼ੈੱਡ ਵੀ ਉੱਡ ਗਏ। ਇਸ ਤੋਂ ਇਲਾਵਾ ਹਨ੍ਹੇਰੀ ਨੇ ਬਾਜ਼ਾਰ 'ਚ ਲੱਗੇ ਦੁਕਾਨਦਾਰਾਂ ਦੇ ਕਈ ਬੋਰਡ ਵੀ ਉਖਾੜ ਦਿਤੇ।
ਇਹ ਵੀ ਪੜ੍ਹੋ : PGI ’ਚ ਪਲਾਜ਼ਮਾ ਥੈਰੇਪੀ ਨਾਲ ਪਹਿਲਾ ਮਰੀਜ਼ ਠੀਕ, 3 ਦਿਨ ’ਚ ਹੋਈ ਰਿਕਵਰੀ