ਸਿਹਤ ਮੰਤਰੀ ਜੋੜਾਮਾਜਰਾ ਨੇ ਕੀਤਾ ਬਠਿੰਡਾ ਦੇ ਸਰਕਾਰੀ ਹਸਪਤਾਲ ਦਾ ਦੌਰਾ

Friday, Jul 29, 2022 - 12:31 PM (IST)

ਸਿਹਤ ਮੰਤਰੀ ਜੋੜਾਮਾਜਰਾ ਨੇ ਕੀਤਾ ਬਠਿੰਡਾ ਦੇ ਸਰਕਾਰੀ ਹਸਪਤਾਲ ਦਾ ਦੌਰਾ

ਬਠਿੰਡਾ (ਬਾਂਸਲ) : ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ 'ਤੇ ਸਾਰੇ ਮੰਤਰੀ ਐਕਸ਼ਨ 'ਚ ਨਜ਼ਰ ਆ ਰਹੇ ਹਨ। ਸਿਹਤ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਕੇ ਸਰਕਾਰੀ ਹਸਪਤਾਲਾਂ ਦਾ ਨਿਰੀਖਣ ਕਰ ਰਹੇ ਹਨ। ਅੱਜ ਸਿਹਤ ਮੰਤਰੀ ਜੋੜਾਮਾਜਰਾ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ- ਦਸੂਹਾ ’ਚ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ ’ਚ 9ਵੀਂ ਜਮਾਤ ਦੇ ਬੱਚੇ ਸਮੇਤ ਕੰਡਕਟਰ ਦੀ ਮੌਤ

ਹਸਪਤਾਲ 'ਚ ਦਾਖ਼ਲ ਹੁੰਦਿਆਂ ਸਾਰ ਹੀ ਮੰਤਰੀ ਨੇ ਰੈੱਡ ਕਰਾਸ ਵੱਲੋਂ ਬਣਾਈ ਦਵਾਈਆਂ ਦੇ ਮੈਡੀਕਲ ਸਟੋਰ ਦਾ ਨਿਰੀਖਣ ਕੀਤਾ। ਹਸਪਤਾਲ 'ਚ ਮੌਜੂਦ ਲੋਕਾਂ ਨੇ ਕਿਹਾ ਕਿ ਰੈੱਡ ਕਰਾਸ ਵੱਲੋਂ ਵੱਧ ਪੈਸੇ ਵਸੂਲੇ ਜਾਂਦੇ ਹਨ। ਮੰਤਰੀ ਨੇ ਇਸ 'ਤੇ ਸਖ਼ਤੀ ਜਾਹਰ ਕਰਦਿਆਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਨੇ ਹਸਪਤਾਲ 'ਚ ਬਣੀ ਕੰਟੀਨ ਤੋਂ ਲੈ ਕੇ ਸਾਰੇ ਹਸਪਤਾਲ ਦੇ ਵਾਰਡਾਂ ਦੀ ਦੌਰਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਫ਼ਾਈ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਅਤੇ ਹਸਪਤਾਲ ਦੇ ਗੇਟ ਬਾਹਰ ਖੜ੍ਹੇ ਮੀਂਹ ਦੇ ਪਾਣੀ ਦਾ ਵੀ ਹੱਲ ਕਰਨ ਲਈ ਕਿਹਾ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਦਾਅਵਾ, ਸਾਲ 2024 ਤੱਕ ਪਰਾਲੀ ਸਾੜਨ ਦਾ ਸਿਲਸਿਲਾ ਹੋਵੇਗਾ ਖ਼ਤਮ

ਜਾਣਕਾਰੀ ਦਿੰਦਿਆਂ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਹਸਪਤਾਲ ਦੇ ਹਰ ਥਾਂ ਦਾ ਨਿਰੀਖਣ ਕੀਤਾ ਹੈ ਅਤੇ ਮੌਜੂਦ ਮਰੀਜ਼ਾਂ ਤੋਂ ਇਲਾਵਾ ਲੋਕਾਂ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਅਤੇ ਡਾਕਟਰ ਵੀ ਆਪਣੀ ਡਿਊਟੀ ਪ੍ਰਤੀ ਠੀਕ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਿਹਤ ਸਹੂਲਤਾ 'ਤੇ ਖ਼ਾਸ ਤੌਰ 'ਤੇ ਕੰਮ ਕਰ ਰਹੀ ਹੈ। ਹਸਪਤਾਲ 'ਚ ਡਾਕਟਰਾਂ ਦੀ ਕਮੀ ਹੈ, ਜਿਸ ਨੂੰ ਵੀ ਜਲਦੀ ਹੀ ਪੂਰਾ ਕਰ ਦਿੱਤਾ ਜਾਵੇਗਾ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋਂ। 


author

Simran Bhutto

Content Editor

Related News