ਕਿਸਾਨ ਸੰਘਰਸ਼ ਕਮੇਟੀ ਨੇ ਚੌਕ ''ਚ ਫੂਕਿਆ ਨਰਿੰਦਰ ਮੋਦੀ ਦਾ ਪੁਤਲਾ
Sunday, Sep 15, 2019 - 02:37 PM (IST)

ਗੁਰੂਹਰਸਹਾਏ (ਆਵਲਾ) - ਕਿਸਾਨ ਸੰਘਰਸ਼ ਕਮੇਟੀ ਦੇ ਅਧਿਕਾਰੀਆਂ ਨੇ ਅੱਜ ਲਾਈਟਾਂ ਵਾਲਾ ਚੌਕ ਫਰੀਦਕੋਟ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪੁਤਲਾ ਫੂਕਦੇ ਹੋਏ ਉਨ੍ਹਾਂ ਨੇ ਚੌਕ ਜਾਮ ਕਰਦਿਆਂ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਦਰਸ਼ਕਾਰੀ ਧਰਮ ਸਿੰਘ ਲਾਲਚਿਆ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ 16 ਦੇਸ਼ਾਂ ਦੇ ਨਾਲ ਸਮਝੋਤੇ ਕੀਤੇ ਗਏ ਹਨ, ਜਿਨ੍ਹਾਂ ਦੇ ਵਿਰੋਧ 'ਚ ਅੱਜ ਉਨ੍ਹਾਂ ਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।