ਡੋਡੇ, ਅਫੀਮ ਦੀ ਖੇਤੀ ਕਰ ਰਿਹਾ ਵਿਅਕਤੀ ਲੱਗਾ ਪੁਲਸ ਹੱਥ
Thursday, Apr 02, 2020 - 02:59 PM (IST)

ਗੁਰੂਹਰਸਹਾਏ (ਆਵਲਾ) - ਡੋਡੇ, ਅਫੀਮ ਦੀ ਖੇਤੀ ਕਰ ਰਹੇ ਇਕ ਵਿਅਕਤੀ ਨੂੰ ਅੱਜ ਪੁਲਸ ਨੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਕੁੱਤਬਗੜ੍ਹ ਭਾਟਾ ਨਹਿਰ ਦੇ ਪਾਰ ਬਣੀ ਭਾਟਾ ਢਾਣੀ ਦੇ ਕੋਲ ਇਕ ਵਿਅਕਤੀ ਨੇ ਆਪਣੀ ਜ਼ਮੀਨ ਵਿਚ ਡੇਢ ਮਰਲੇ ਦੇ ਕਰੀਬ ਡੋਡਾ, ਅਫੀਮ ਦੀ ਖੇਤੀ ਕੀਤੀ ਹੋਈ ਸੀ। ਵਿਅਕਤੀ ਵਲੋਂ ਕੀਤੀ ਗਈ ਖੇਤੀ ਪੱਕ ਕੇ ਤਿਆਰ ਹੋ ਗਈ ਸੀ, ਜਿਸ ਨੂੰ ਉਹ ਤੋੜਨ ਅਤੇ ਵੇਚਣ ਦੀ ਤਿਆਰੀ ’ਚ ਸੀ। ਇਸ ਗੱਲ ਦੀ ਗੁਪਤ ਸੂਚਨਾ ਮਿਲਣ ’ਤੇ ਗੁਰੂਹਰਸਹਾਏ ਦੀ ਪੁਲਸ ਨੇ ਏ.ਐੱਸ.ਆਈ. ਦਰਸ਼ਨ ਲਾਲ ਨਾਲ ਉਕਤ ਜ਼ਮੀਨ ਛਾਪੇਮਾਰੀ ਕਰ ਲਈ। ਇਸ ਦੌਰਾਨ ਉਨ੍ਹਾਂ ਨੇ ਜ਼ਮੀਨ ਵਿਚ ਬੀਜੀ ਹੋਈ ਡੋਡਾ ਅਤੇ ਅਫੀਮ ਦੀ ਖੇਤੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਸ ਦੇ ਅਧਿਕਾਰੀ ਨੇ ਕਿਹਾ ਕਿ ਫੜੇ ਗਏ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।