ਪਿੰਡ ਭਾਦੜਾ ਦਾ ਗੁਰਜੀਤ ਸਿੰਘ ਯੂਕ੍ਰੇਨ ਦੀ ਰਾਜਧਾਨੀ ਕੀਵ ''ਚ ਫਸਿਆ
Friday, Feb 25, 2022 - 09:59 PM (IST)
ਬੁਢਲਾਡਾ (ਬਾਂਸਲ) : ਯੂਕ੍ਰੇਨ 'ਚ ਲੱਗੀ ਜੰਗ ਤੋਂ ਬਾਅਦ ਉੱਥੇ ਪੜ੍ਹਾਈ ਅਤੇ ਰੋਜ਼ੀ-ਰੋਟੀ ਲਈ ਗਏ ਅਨੇਕਾਂ ਪੰਜਾਬੀ ਫਸ ਗਏ ਹਨ। ਸੂਬੇ 'ਚ ਬਣੀਆਂ ਸਮੇਂ ਦੀਆਂ ਸਰਕਾਰਾਂ ਵੱਲੋਂ ਨੌਜਵਾਨਾਂ ਲਈ ਰੁਜ਼ਗਾਰ ਨਾ ਦੇਣ ਕਾਰਨ ਵੱਡੀ ਗਿਣਤੀ 'ਚ ਨੌਜਵਾਨ ਵਰਗ ਵਿਦੇਸ਼ਾਂ 'ਚ ਪ੍ਰਵਾਸ ਕਰਨ ਲਈ ਮਜਬੂਰ ਹੈ। ਪਿੰਡ ਭਾਦੜਾ ਦਾ ਨੌਜਵਾਨ ਗੁਰਜੀਤ ਸਿੰਘ (31) ਜੋ ਕਿ ਨਵੰਬਰ 2021 'ਚ ਡਰਾਈਵਰੀ ਦੇ ਵਰਕ ਪਰਮਿਟ 'ਤੇ ਯੂਕ੍ਰੇਨ ਗਿਆ ਸੀ, ਦੇ ਭਰਾ ਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਯੂਕ੍ਰੇਨ ਦੀ ਰਾਜਧਾਨੀ ਕੀਵ ਵਿੱਚ ਫਸਿਆ ਹੋਇਆ ਹੈ। ਉਨ੍ਹਾਂ ਦੀ ਉਸ ਨਾਲ ਆਖਰੀ ਗੱਲਬਾਤ 24 ਫਰਵਰੀ ਨੂੰ ਹੋਈ ਸੀ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਪੋਲੈਂਡ ਦੇ ਰਸਤੇ ਕੱਢੇਗੀ ਸਰਕਾਰ : MEA
ਉਸ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਕੀਵ ਦੇ ਇਕ ਅਪਾਰਟਮੈਂਟ 'ਚ ਰੱਖਿਆ ਹੋਇਆ ਹੈ, ਜਿੱਥੇ ਉਹ ਕਈ ਦਿਨਾਂ ਤੋਂ ਭੁੱਖੇ ਹਨ ਅਤੇ ਪਾਣੀ ਦੀ ਵੀ ਬਹੁਤ ਕਿੱਲਤ ਹੈ। 2 ਦਿਨਾਂ ਤੋਂ ਉਸ ਦੇ ਭਰਾ ਦਾ ਫੋਨ ਬੰਦ ਆ ਰਿਹਾ ਹੈ, ਜਿਸ ਕਰਕੇ ਗੱਲਬਾਤ ਨਹੀਂ ਹੋ ਸਕੀ। ਗੁਰਜੀਤ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੈਸੇ ਦੀ ਲੋੜ ਨਹੀਂ, ਉਸ ਦਾ ਪੁੱਤ ਰਾਜ਼ੀ-ਖੁਸ਼ੀ ਘਰ ਆ ਜਾਵੇ, ਵਾਹਿਗੁਰੂ ਅੱਗੇ ਇਹੀ ਅਰਦਾਸ ਹੈ। ਭਰਾ ਗੁਰਮੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਥੋਂ ਪੰਜਾਬੀਆਂ ਨੂੰ ਕੱਢਣ ਲਈ ਚਾਰਾਜੋਈ ਕੀਤੀ ਜਾਵੇ ਤਾਂ ਕਿ ਮਾਪਿਆਂ ਦੇ ਪਿਆਰੇ ਪੁੱਤ ਮਾਂ-ਪਿਓ ਕੋਲ ਤੰਦਰੁਸਤ ਪਹੁੰਚ ਸਕਣ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਨੂੰ ਲੈ ਕੇ ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ