ਬਿਜਲੀ ਦੇ ਬਿੱਲ ਮੁਆਫ ਕਰੇ ਪੰਜਾਬ ਸਰਕਾਰ - ਨਰਿੰਦਰ ਕੌਰ ਭਰਾਜ
Monday, Jun 01, 2020 - 12:28 PM (IST)

ਭਵਾਨੀਗੜ੍ਹ(ਕਾਂਸਲ) - ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਰਿੰਦਰ ਕੌਰ ਭਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਨੂੰ ਬਿਜਲੀ ਦੇ ਬਿੱਲ ਮੁਆਫ ਕਰਨੇ ਚਾਹੀਦੇ ਹਨ ਕਿਉਂਕਿ ਤਾਲਾਬੰਦੀ ਅਤੇ ਕਰਫਿਊ ਦੌਰਾਨ ਜਨਤਾ ਦੇ ਸਾਰੇ ਕਾਰੋਬਾਰ ਬੰਦ ਹੋ ਗਏ ਹਨ। ਜਿਸ ਕਾਰਨ ਹਰ ਵਰਗ ਨੂੰ ਮੰਦੀ ਦੌਰ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਅਤੇ ਸਰਕਾਰ ਨੇ ਵੀ ਜਨਤਾ ਨੂੰ ਕੋਈ ਸਹਾਰਾ ਨਹੀ ਦਿੱਤਾ। ਇਸ ਲਈ ਬਿਜਲੀ ਦੇ ਬਿੱਲ ਦੇਣ ਤੋਂ ਅਸਮਰੱਥ ਲੋਕਾਂ ਨੂੰ ਬਿਜਲੀ ਬਿੱਲ ਦੀ ਮੁਆਫੀ ਦੇ ਕੇ ਸਰਕਾਰ ਜਨਤਾ ਨੂੰ ਰਾਹਤ ਦੇਵੇ।