ਹਾਈਵੇ ਕ੍ਰਾਸ ਕਰ ਰਹੀ ਲੜਕੀ ਆਈ ਮੋਟਰਸਾਈਕਲ ਦੀ ਲਪੇਟ ''ਚ, ਮੌਤ

Monday, Feb 18, 2019 - 01:15 AM (IST)

ਹਾਈਵੇ ਕ੍ਰਾਸ ਕਰ ਰਹੀ ਲੜਕੀ ਆਈ ਮੋਟਰਸਾਈਕਲ ਦੀ ਲਪੇਟ ''ਚ, ਮੌਤ

ਲੁਧਿਆਣਾ,(ਮਹੇਸ਼) : ਜਲੰਧਰ ਬਾਈਪਾਸ ਨੇੜੇ ਹਾਈਵੇ ਕ੍ਰਾਸ ਕਰ ਰਹੀ 26 ਸਾਲਾ ਇਕ ਲੜਕੀ ਤੇਜ਼ ਰਫਤਾਰ ਬੁਲੇਟ ਮੋਟਰਸਾਈਕਲ ਦੀ ਲਪੇਟ ਵਿਚ ਆ ਗਈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਲਲਿਤਾ ਵਜੋਂ ਹੋਈ। ਸਲੇਮ ਟਾਬਰੀ ਪੁਲਸ ਨੇ ਉਸ ਦੀ ਸਹੇਲੀ ਜੋਤੀ ਦੀ ਸ਼ਿਕਾਇਤ 'ਤੇ ਅਣਪਛਾਤੇ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜੋਤੀ ਨੇ ਦੱਸਿਆ ਕਿ ਉਸ ਦੀ ਸਹੇਲੀ ਆਕਟੇਵ ਫੈਕਟਰੀ ਦੇ ਨੇੜੇ ਹਾਈਵੇ ਕ੍ਰਾਸ ਕਰ ਰਹੀ ਸੀ ਤਾਂ ਇਕ ਵਿਅਕਤੀ ਨੇ ਲਾਪ੍ਰਵਾਹੀ ਨਾਲ ਬੁਲਟ ਮੋਟਰਸਾਈਕਲ ਚਲਾਉਂਦੇ ਹੋਏ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਜ਼ਖ਼ਮਾਂ ਦੀ ਤਾਬ ਨਾਲ ਸਹਿੰਦੇ ਹੋਏ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੋਟਰਸਾਈਕਲ ਸਮੇਤ ਫਰਾਰ ਹੋ ਗਿਆ।


Related News