3 ਮਿੰਟ ਲੇਟ ਪੁੱਜਣ ’ਤੇ ਬੱਚਿਆਂ ਨੂੰ ਸਕੂਲ ’ਚੋਂ ਬਾਹਰ ਕਰਨਾ ਸਕੂਲ ਪ੍ਰਬੰਧਕਾਂ ਨੂੰ ਪਿਆ ਮਹਿੰਗਾ

04/15/2022 10:51:18 AM

ਸਮਰਾਲਾ (ਬੰਗੜ, ਗਰਗ) : ਇਲਾਕੇ ਦੇ ਸਭ ਤੋਂ ਮਹਿੰਗੇ ਇਕ ਨਿੱਜੀ ਸਕੂਲ ਵਲੋਂ 3 ਮਿੰਟ ਦੇਰੀ ਨਾਲ ਪੁੱਜਣ ਵਾਲੇ ਬੱਚਿਆਂ ਨੂੰ ਸਕੂਲ ਵਿਚ ਆਉਣ ਤੋਂ ਰੋਕ ਦੇਣ ਦਾ ਫਰਮਾਨ ਸਕੂਲ ਪ੍ਰਬੰਧਕਾਂ ਲਈ ਉਦੋਂ ਭਾਰੀ ਪੈ ਗਿਆ, ਜਦੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਦਖਲ ਦੇਣ ’ਤੇ ਸਕੂਲ ਖਿਲਾਫ਼ ਵਿਭਾਗੀ ਕਾਰਵਾਈ ਹੋ ਗਈ। ਇਸ ਕਾਰਵਾਈ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਲਿਖਤੀ ਰੂਪ ਵਿਚ ਮੰਨ ਲਿਆ ਕਿ ਭਵਿੱਖ ਵਿਚ ਇਸ ਤਰ੍ਹਾਂ ਦੁਬਾਰਾ ਗਲਤੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਕਾਕਾ ਵਾਸੀ ਕੰਗ ਮੁਹੱਲਾ ਨੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਮੇਰੇ ਪਿਤਾ ਮਹਿੰਦਰ ਸਿੰਘ ਮੇਰੇ ਦੋਵੇ ਪੁੱਤਰਾਂ ਨੂੰ ਸਕੂਲ ਛੱਡਣ ਲਈ ਜਦੋਂ ਸਕੂਲ ਦੇ ਮੁੱਖ ਗੇਟ ’ਤੇ ਪੁੱਜੇ ਤਾਂ ਸਕਿਓਰਿਟੀ ਗਾਰਡ ਵਲੋਂ ਆਖ ਦਿੱਤਾ ਗਿਆ ਕਿ ਤੁਹਾਡੇ ਬੱਚੇ ਮਿੱਥੇ ਸਮੇਂ ਤੋਂ 3 ਮਿੰਟ ਲੇਟ ਹਨ, ਇਸ ਕਰ ਕੇ ਉਨ੍ਹਾਂ ਨੂੰ ਸਕੂਲ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ। ਮਾਪਿਆਂ ਵਲੋਂ ਜਦੋਂ ਸਕੂਲ ਪ੍ਰਿੰਸੀਪਲ ਅੱਗੇ ਇਹ ਗੱਲ ਰੱਖੀ ਗਈ ਤਾਂ ਉਸ ਵਲੋਂ ਵੀ ਬੱਚਿਆਂ ਦੇ ਸਕੂਲ ਵਿਚ ਦਾਖਲ ਹੋਣ ’ਤੇ ਰੋਕ ਨੂੰ ਸਹੀ ਕਰਾਰ ਦੇ ਦਿੱਤਾ ਗਿਆ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਵਿਧਾਇਕ ਦਿਆਲਪੁਰਾ ਵਲੋਂ ਇਸ ਮਸਲੇ ਨੂੰ ਸੁਲਝਾਉਣ ਲਈ ਆਪਣੇ ਦਫ਼ਤਰ ਤੋਂ ਇਕ ਟੀਮ ਭੇਜੀ ਗਈ ਤਾਂ ਟੀਮ ਨੂੰ ਵੀ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਸਕੂਲ ਅੰਦਰ ਐਂਟਰ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਿਧਾਇਕ ਦਿਆਲਪੁਰਾ ਵਲੋਂ ਉਸ ਸਕੂਲ ਦੇ ਨਾਦਰਸ਼ਾਹੀ ਫੁਰਮਾਨ ਖਿਲਾਫ਼ ਐਕਸ਼ਨ ਲੈਂਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਵਲੋਂ 3 ਮੈਂਬਰੀ ਕਮੇਟੀ ਦਾ ਗਠਨ ਕਰ ਕੇ ਟੀਮ ਨੂੰ ਤੁਰੰਤ ਸਕੂਲ ਖ਼ਿਲਾਫ਼ ਲੱਗੇ ਦੋਸ਼ਾਂ ਲਈ ਜਾਂਚ-ਪੜਤਾਲ ਅਤੇ ਕਾਰਵਾਈ ਲਈ ਭੇਜ ਦਿੱਤਾ ਗਿਆ। ਇਸ ਟੀਮ ਵਿਚ ਆਏ ਪ੍ਰਿੰ. ਗੁਰਜੰਟ ਸਿੰਘ ਵਲੋਂ ਸਕੂਲ ਪ੍ਰਬੰਧਕਾਂ ਨੂੰ ਦੱਸਿਆ ਗਿਆ ਕਿ ਬੱਚਿਆਂ ਨੂੰ ਲੇਟ ਆਉਣ ਦੀ ਹਾਲਤ ਵਿਚ ਘਰ ਵਾਪਸ ਭੇਜਣਾ ਕਾਨੂੰਨ ਦੀ ਉਲੰਘਣਾ ਹੈ। ਲੰਮੀ ਬਹਿਸਬਾਜ਼ੀ ਤੋਂ ਬਾਅਦ ਆਖਿਰ ਸਕੂਲ ਪ੍ਰਿੰਸੀਪਲ ਨੇ ਵਿਭਾਗ ਵਲੋਂ ਆਈ ਟੀਮ ਨੂੰ ਲਿਖਤੀ ਰੂਪ ਵਿਚ ਦਿੱਤਾ ਕਿ ਭਵਿੱਖ ਵਿਚ ਅਜਿਹਾ ਦੁਬਾਰਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਵਿਸਾਖੀ ਮੌਕੇ ਖੇਤਾਂ ’ਚ ਕਣਕ ਕਟਵਾ ਰਹੇ ਕਿਸਾਨ ਹੋਏ ਭਾਵੁਕ, ਕੈਮਰੇ ਸਾਹਮਣੇ ਆਖੀ ਵੱਡੀ ਗੱਲ

ਗੱਲਬਾਤ ਦੌਰਾਨ ਪੜਤਾਲੀਆਂ ਅਧਿਕਾਰੀ ਗੁਰਜੰਟ ਸਿੰਘ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਨੇ ਲਿਖਤੀ ਰੂਪ ਵਿਚ ਪ੍ਰਵਾਨ ਕਰ ਲਿਆ ਹੈ ਕਿ ਜੇਕਰ ਭਵਿੱਖ ਵਿਚ ਕੋਈ ਵੀ ਬੱਚਾ ਵਾਰ–ਵਾਰ ਸਕੂਲ ਵਿਚ ਲੇਟ ਆਉਂਦਾ ਹੈ ਤਾਂ ਉਸਦਾ ਰਿਕਾਰਡ ਰੱਖਿਆ ਜਾਵੇਗਾ ਅਤੇ ਉਸਦੇ ਮਾਪਿਆਂ ਨੂੰ ਸਕੂਲ ਵਿਚ ਸੱਦ ਕੇ ਸਮਝਾਇਆ ਜਾਵੇਗਾ ਅਤੇ ਉਸ ਸਮੱਸਿਆਂ ਦਾ ਹੱਲ ਕੱਢਿਆ ਜਾਵੇਗਾ, ਨਾ ਕਿ ਬੱਚੇ ਨੂੰ ਸਕੂਲ ਤੋਂ ਬਾਹਰ ਕੱਢਿਆ ਜਾਵੇਗਾ।

ਨੋਟ - ਨਿੱਜੀ ਸਕੂਲਾਂ ’ਚ ਚੱਲ ਰਹੀਆਂ ਮਨਮਰਜ਼ੀਆਂ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News