ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦਾ ਖਾਸਮਖਾਸ ਸਾਥੀ ਗ੍ਰਿਫਤਾਰ

03/19/2020 11:47:48 AM

ਮੋਗਾ (ਆਜ਼ਾਦ): ਮੋਗਾ ਪੁਲਸ ਵੱਲੋਂ ਅੱਜ ਵੱਡੇ ਗੈਂਗਸਟਰ ਦੇ ਸਾਥੀ ਨੂੰ ਕਾਬੂ ਕੀਤੇ ਜਾਣ ਦਾ ਪਤਾ ਲੱਗਾ ਹੈ। ਮੋਗਾ ਪੁਲਸ ਵੱਲੋਂ ਅਤੇ ਸੀ. ਆਈ. ਏ. ਸਟਾਫ ਨੇ ਅੱਜ ਪੁਰਾਣਾ ਮੋਗਾ ਚੌਂਕ ਸੇਖਾਂ ਕੋਲੋਂ ਇਕ ਘਰ ’ਚ ਛਾਪੇਮਾਰੀ ਕਰ ਕੇ ਇਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ, ਜੋ ਸੁਖਪ੍ਰੀਤ ਸਿੰਘ ਬੁੱਢਾ ਦਾ ਸਾਥੀ ਦੱਸਿਆ ਜਾ ਰਿਹਾ ਹੈ ਅਤੇ ਉਸਦੇ ਲਈ ਉਹ ਕੰਮ ਕਰਦਾ ਸੀ। ਜਦ ਇਸ ਸਬੰਧ ’ਚ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਗਿਆ ਤਾਂ ਕਿਸੇ ਨੇ ਵੀ ਇਸ ਸਬੰਧੀ ਕੁੱਝ ਵੀ ਦੱਸਣ ਤੋਂ ਇਨਕਾਰ ਦਿੱਤਾ ਤੇ ਉੱਚ ਅਧਿਕਾਰੀਆਂ ਦੇ ਮੋਬਾਇਲ ਫੋਨ ਵੀ ਬੰਦ ਆ ਰਹੇ ਹਨ। ਸੂਤਰਾਂ ਅਨੁਸਾਰ ਕਾਬੂ ਕੀਤੇ ਗਏ ਦੋਸ਼ੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।


Shyna

Content Editor

Related News