ਰੇਲਵੇ ਟ੍ਰੈਕ ਕਰਾਸ ਕਰਦੇ ਗੈਂਗਮੈਨ ਦੀ ਇੰਜਣ ਦੀ ਲਪੇਟ ’ਚ ਆਉਣ ਨਾਲ ਮੌਤ

01/19/2020 11:15:39 PM

ਲੁਧਿਆਣਾ, (ਗੌਤਮ)- ਦਿੱਲੀ-ਅੰਮ੍ਰਿਤਸਰ ਮੇਨ ਲਾਈਨ ’ਤੇ ਗਿਆਸਪੁਰਾ ਫਾਟਕ ਕੋਲ ਰੇਲਵੇ ਲਾਈਨ ਕਰਾਸ ਕਰਦੇ ਸਮੇਂ ਗੈਂਗਮੈਨ ਦੀ ਇੰਜਣ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ। ਪਤਾ ਚਲਦੇ ਹੀ ਜੀ. ਆਰ. ਪੀ. ਢੰਡਾਰੀ ਚੌਕੀ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਉਸਦੀ ਪਛਾਣ ਮੱਕਡ਼ ਕਾਲੋਨੀ ਦੇ ਰਹਿਣ ਵਾਲੇ ਸ਼ਿਵ ਬਚਨ 56 ਦੇ ਰੂਪ ’ਚ ਕੀਤੀ ਗਈ ਹੈ। ਚੌਕੀ ਇੰਚਾਰਜ ਢੰਡਾਰੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਹ ਮੂਲਰੂਪ ਤੋਂ ਬਿਹਾਰ ਦੇ ਬਕਸਰ ਦਾ ਰਹਿਣ ਵਾਲਾ ਸੀ ਅਤੇ ਕਾਫੀ ਸਮੇਂ ਤੋਂ ਲੁਧਿਆਣਾ ’ਚ ਗੈਂਗਮੈਨ ਦੇ ਰੂਪ ’ਚ ਕੰਮ ਕਰ ਰਿਹਾ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਐਤਵਾਰ ਨੂੰ ਸਵੇਰੇ ਰੇਲਵੇ ਲਾਈਨ ਕਰਾਸ ਕਰਨ ਲਈ ਦਿੱਲੀ ਵੱਲੋਂ ਆ ਰਹੀ ਟਰੇਨ ਨੂੰ ਦੇਖ ਕੇ ਆਪਣਾ ਬਚਾਅ ਕਰ ਰਿਹਾ ਸੀ, ਪਰ ਉਸਨੇ ਦੂਜੇ ਪਾਸੇ ਤੋਂ ਸਿਕਸ ਲਾਈਨ ’ਤੇ ਆ ਰਹੇ ਇੰਜਣ ਨੂੰ ਨਹੀਂ ਦੇਖਿਆ ਅਤੇ ਉਹ ਜਲਦਬਾਜ਼ੀ ’ਚ ਪਿੱਛੇ ਆ ਗਿਆ ਪਰ ਪਿੱਛੇ ਆ ਰਹੇ ਇੰਜਣ ਵੱਲ ਧਿਆਨ ਨਾ ਹੋਣ ਕਾਰਣ ਉਹ ਉਸਦੀ ਲਪੇਟ ’ਚ ਆ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਹੀ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।


Bharat Thapa

Content Editor

Related News