ਦੋਸਤੀ ਨਾ ਕਰਨ 'ਤੇ ਜਨਮਦਿਨ ਮਨਾਉਣ ਆਈ ਲੜਕੀ ਨੂੰ ਅਗਵਾ ਕਰਕੇ ਕੁੱਟਿਆ

Wednesday, Dec 05, 2018 - 11:16 AM (IST)

ਦੋਸਤੀ ਨਾ ਕਰਨ 'ਤੇ ਜਨਮਦਿਨ ਮਨਾਉਣ ਆਈ ਲੜਕੀ ਨੂੰ ਅਗਵਾ ਕਰਕੇ ਕੁੱਟਿਆ

ਲੁਧਿਆਣਾ (ਰਿਸ਼ੀ)— ਦੋਸਤਾਂ ਨਾਲ ਕਿਪਸ ਮਾਰਕੀਟ 'ਚ ਜਨਮ ਦਿਨ ਮਨਾ ਰਹੀ 19 ਸਾਲਾ ਲੜਕੀ ਨੂੰ ਪਹਿਲਾਂ ਇਕ ਨੌਜਵਾਨ ਨੇ ਫੋਨ ਕਰ ਕੇ ਆਪਣੇ ਕੋਲ ਬੁਲਾਇਆ ਅਤੇ ਫਿਰ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਥੱਪੜ ਮਾਰੇ, ਲੜਕੀ ਵਲੋਂ ਰੌਲਾ ਪਾਉਣ 'ਤੇ ਉਸ ਨੂੰ ਸੜਕ ਵਿਚਾਲੇ ਛੱਡ ਕੇ ਫਰਾਰ ਹੋ ਗਿਆ। ਇਸ ਮਾਮਲੇ 'ਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਲੜਕੀ ਦੀ ਸ਼ਿਕਾਇਤ 'ਤੇ ਸੀ. ਆਰ. ਪੀ. ਸੀ. ਕਾਲੋਨੀ ਦੁੱਗਰੀ ਦੇ ਰਹਿਣ ਵਾਲੇ ਨੌਜਵਾਨ ਗੁਰਵੀਰ ਸਿੰਘ 'ਤੇ ਕੇਸ ਦਰਜ ਕੀਤਾ ਹੈ। 

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਐਤਵਾਰ ਨੂੰ ਉਸ ਦਾ ਜਨਮ ਦਿਨ ਸੀ ਅਤੇ ਉਹ ਆਪਣੇ ਸਕੂਲ  ਦੇ ਦੋਸਤਾਂ  ਨਾਲ ਕਿਪਸ ਮਾਰਕੀਟ 'ਚ ਪਾਰਟੀ ਕਰ ਰਹੀ ਸੀ। ਸ਼ਾਮ ਲਗਭਗ 4.30 ਵਜੇ ਉਕਤ ਦੋਸ਼ੀ ਨੇ ਆਪਣੇ ਕਿਸੇ ਦੋਸਤ ਦੇ ਮੋਬਾਇਲ ਤੋਂ ਫੋਨ ਕਰ ਕੇ ਧਮਕੀ ਦਿੱਤੀ ਕਿ ਉਸ ਦਾ ਦੋਸਤ ਚੇਤਨ ਉਸ ਦੀ ਹਿਰਾਸਤ ਵਿਚ ਹੈ। ਜੇਕਰ ਉਸ ਦੀ ਸਲਾਮਤੀ ਚਾਹੁੰਦੀ ਹੈ ਤਾਂ ਬੀ. ਆਰ. ਐੱਸ. ਨਗਰ ਸਥਿਤ ਬਾਬਾ ਈਸ਼ਰ ਸਿੰਘ ਸਕੂਲ  ਨੇੜੇ  ਆ ਜਾਵੇ। ਜਿਸ 'ਤੇ ਉਹ ਘਬਰਾ ਕੇ ਆਪਣੀ ਐਕਟਿਵਾ 'ਤੇ ਉਥੇ ਪੁੱਜ ਗਈ। ਜਦੋਂਕਿ ਉਸ ਦਾ ਦੋਸਤ ਦੀਪਾਂਸ਼ੂ ਆਪਣਾ ਮੋਟਰਸਾਈਕਲ ਲੈ ਕੇ ਉਥੇ ਪੁੱਜਾ। ਦੀਪਾਂਸ਼ੂ ਨੂੰ ਸੜਕ ਕਿਨਾਰੇ ਖੜ੍ਹਾ ਕਰ ਕੇ ਜਦ ਉਕਤ ਦੋਸ਼ੀ  ਕੋਲ ਗਈ ਤਾਂ ਕਾਰ ਵਿਚ ਬੈਠਾ ਇਕ ਹੋਰ ਨੌਜਵਾਨ ਬਾਹਰ ਆਇਆ ਅਤੇ ਉਸ ਦੀ ਐਕਟਿਵਾ ਦੀ ਚਾਬੀ ਲੈ ਕੇ ਐਕਟਿਵਾ ਉਥੋਂ ਲੈ ਗਿਆ। ਜਦ ਉਸ ਨੇ ਆਪਣੇ ਦੋਸਤ ਚੇਤਨ ਦੇ ਮੋਬਾਇਲ 'ਤੇ ਫੋਨ ਕੀਤਾ ਤਾਂ ਮੋਬਾਇਲ ਉਕਤ ਦੋਸ਼ੀ ਦੇ ਕੋਲ ਸੀ, ਜਿਸ ਤੋਂ ਬਾਅਦ ਉਸ ਨੂੰ ਜ਼ਬਰਦਸਤੀ ਕਾਰ ਵਿਚ ਬਿਠਾ ਲੈ ਗਿਆ ਅਤੇ ਰਸਤੇ 'ਚ ਕਈ ਥੱਪੜ ਮਾਰੇ, ਦੋਸ਼ੀ ਦੇ ਮੋਬਾਇਲ 'ਤੇ ਕਿਸੇ ਦਾ ਫੋਨ ਆਉਣ ਦਾ ਫਾਇਦਾ ਚੁੱਕ ਉਸ ਨੇ ਤੁਰੰਤ ਕਾਰ ਦਾ ਲਾਕ ਖੋਲ੍ਹਿਆ ਅਤੇ ਭੱਜੀ, ਤਦ ਦੋਸ਼ੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਪੀੜਤਾ ਨੇ ਸਿਵਲ ਹਸਪਤਾਲ 'ਚ ਮੈਡੀਕਲ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ।


author

Shyna

Content Editor

Related News