UK ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਮਾਰੀ 24 ਲੱਖ ਦੀ ਠੱਗੀ, FIR ਦਰਜ
Wednesday, Oct 09, 2024 - 05:11 AM (IST)
ਬੁਢਲਾਡਾ (ਬਾਂਸਲ)- ਯੂ.ਕੇ. ਦਾ ਵੀਜ਼ਾ ਦੇਣ ਸਬੰਧੀ ਇੱਕ ਕੁੜੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਐੱਸ.ਐੱਚ.ਓ. ਸਿਟੀ ਸੁਖਜੀਤ ਸਿੰਘ ਨੇ ਦੱਸਿਆ ਕਿ ਸਰਬਜੀਤ ਕੌਰ ਪੁੱਤਰੀ ਜੁਗਰਾਜ ਵਾਸੀ ਪਿੰਡ ਖਿੱਲਣ ਨੇ ਐੱਸ.ਐੱਸ.ਪੀ. ਮਾਨਸਾ ਨੂੰ ਦਰਖ਼ਾਸਤ ਦਿੱਤੀ ਹੈ।
ਇਸ ਦਰਖ਼ਾਸਤ 'ਤੇ ਡੀ.ਐੱਸ.ਪੀ. ਮਾਨਸਾ ਦੀ ਪੜਤਾਲ ਉਪਰੰਤ ਪਤਾ ਲੱਗਾ ਹੈ ਕਿ ਗਗਨ ਵਰਮਾ ਪੁੱਤਰ ਹਰਿੰਦਰਪਾਲ ਸਿੰਘ ਵਾਸੀ ਬੁਢਲਾਡਾ ਵੱਲੋਂ ਯੂ.ਕੇ. ਦਾ ਵੀਜ਼ਾ ਦੇ ਨਾਂ 'ਤੇ 23 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਹੈ ਤੇ ਪੈਸੇ ਵਾਪਸ ਕਰਨ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਥਾਣਾ ਪੁਲਸ ਵੱਲੋਂ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਗਗਨ ਵਰਮਾ ਫਿਲਹਾਲ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਇਹ ਵੀ ਪੜ੍ਹੋ- ਪਤਨੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ ; ਜਹਾਨੋਂ ਤੁਰ ਗਿਆ 7 ਭੈਣਾਂ ਦਾ ਇਕਲੌਤਾ ਭਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e