ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲਡ਼ਕੇ ਵਾਲਿਆਂ ਦੇ ਖਰਚੇ ’ਤੇ ਲਡ਼ਕੀ ਨੂੰ ਭੇਜਿਆ ਕੈਨੇਡਾ, ਮਾਰੀ 26 ਲੱਖ ਦੀ ਠੱਗੀ

Friday, Oct 12, 2018 - 12:45 AM (IST)

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲਡ਼ਕੇ ਵਾਲਿਆਂ ਦੇ ਖਰਚੇ ’ਤੇ ਲਡ਼ਕੀ ਨੂੰ ਭੇਜਿਆ ਕੈਨੇਡਾ, ਮਾਰੀ 26 ਲੱਖ ਦੀ ਠੱਗੀ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਇਕ ਪਰਿਵਾਰ ਵੱਲੋਂ ਆਪਣੀ ਲਡ਼ਕੀ ਦਾ ਵਿਦੇਸ਼ ਵਿਚ ਪਡ਼੍ਹਾਈ, ਰਹਿਣ-ਸਹਿਣ ਆਦਿ ਦਾ ਖਰਚਾ (26 ਲੱਖ ਰੁਪਏ) ਲਡ਼ਕੇ ਵਾਲਿਆਂ ਵੱਲੋਂ ਕਰਵਾਉਣ ਅਤੇ ਬਾਅਦ ਵਿਚ ਲਡ਼ਕੇ ਨਾਲ ਵਿਆਹ ਕਰਵਾਉਣ ਤੋਂ ਮੁੱਕਰ ਜਾਣ ’ਤੇ 2 ਅੌਰਤਾਂ ਸਮੇਤ ਚਾਰ ਵਿਅਕਤੀਆਂ ਵਿਰੁੱਧ ਥਾਣਾ ਮਹਿਲ ਕਲਾਂ ਵਿਚ ਧੋਖਾਦੇਹੀ ਦਾ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸਰੀਫ ਖਾਨ ਨੇ ਦੱਸਿਆ ਕਿ ਮੁਦੱਈ ਹਰਸ਼ਦੀਪ ਸਿੰਘ ਵਾਸੀ ਛੀਨੀਵਾਲ ਕਲਾਂ ਨੇ ਇਕ ਦਰਖਾਸਤ ਪੁਲਸ ਅਧਿਕਾਰੀਆਂ ਨੂੰ ਦਿੱਤੀ ਕਿ ਬਲਵੀਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਉਨ੍ਹਾਂ ਦੀ ਲਡ਼ਕੀ ਸੁਮਨਪ੍ਰੀਤ ਕੌਰ ਨੂੰ ਵਿਦੇਸ਼ ’ਚ ਪਡ਼੍ਹਾਈ ਅਤੇ ਰਹਿਣ ਆਦਿ ਦਾ ਖਰਚਾ ਮੁਦੱਈ ਪਰਿਵਾਰ ਕੋਲੋਂ ਕਰਵਾਇਆ ਅਤੇ ਉਸ ਦੇ ਬਾਅਦ ਕੀਤੇ ਵਾਅਦੇ ਅਨੁਸਾਰ ਵਿਆਹ ਨਾ ਕਰਨ, ਜ਼ਮੀਨ ਦੇ ਭਰਮਾਉਣ ਵਾਲੇ ਬਿਆਨੇ ਕਰਵਾ ਕੇ ਮੁਦੱਈ ਅਤੇ ਉਸ ਦੇ ਪਰਿਵਾਰ ਤੋਂ ਕਰੀਬ 26 ਲੱਖ ਰੁਪਿਆਂ ਦੀ ਠੱਗੀ ਮਾਰੀ ਹੈ।  ਪੁਲਸ ਨੇ ਮੁਦੱਈ ਦੀ ਦਰਖਾਸਤ ਦੀ ਜਾਂਚ ਉਪਰੰਤ ਸੁਮਨਪ੍ਰੀਤ ਸਿੰਘ ਵਾਸੀ ਡੱਲਾ ਹਾਲ ਆਬਾਦ ਕੈਨੇਡਾ, ਬਲਵੀਰ ਸਿੰਘ, ਹਰਮਿੰਦਰ ਕੌਰ ਅਤੇ ਮਨਜਿੰਦਰ ਸਿੰਘ ਵਾਸੀਆਨ ਡੱਲਾ ਤਹਿਸੀਲ ਜਗਰਾਓਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News