ਈਵਾ ਹਸਪਤਾਲ ’ਚ ਸਥਾਪਿਤ ਹੋਈ ਫੋਰਥ ਜੈਨਰੇਸ਼ਨ ਆਰਥੋ ਰੋਬੋਟਿਕਸ ਤਕਨੀਕ

Sunday, Apr 16, 2023 - 11:52 PM (IST)

ਈਵਾ ਹਸਪਤਾਲ ’ਚ ਸਥਾਪਿਤ ਹੋਈ ਫੋਰਥ ਜੈਨਰੇਸ਼ਨ ਆਰਥੋ ਰੋਬੋਟਿਕਸ ਤਕਨੀਕ

ਲੁਧਿਆਣਾ (ਵਿੱਕੀ)-ਗੋਡਿਆਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੇ ਲਈ ਈਵਾ ਹਸਪਤਾਲ ਦੇ ਸੰਚਾਲਕ ਅਤੇ 10 ਹਜ਼ਾਰ ਤੋਂ ਵੱਧ ਆਪ੍ਰੇਸ਼ਨ ਕਰ ਚੁੱਕੇ ਈਵਾ ਹਸਪਤਾਲ ਦੇ ਸੰਚਾਲਕ ਡਾ. ਤਨਵੀਰ ਭੁਟਾਨੀ ਫੋਰਥ ਜੈਨਰੇਸ਼ਨ ਆਰਥੋ ਰੋਬੋਟਿਕਸ ਤਕਨੀਕ ਲੈ ਕੇ ਆਏ ਹਨ। ਜਾਨਸਨ ਐਂਡ ਜਾਨਸਨ ਕੰਪਨੀ ਵੱਲੋਂ ਬਣਾਈ ਵੇਲਯਸ ਨਾਂ ਦੀ ਇਹ ਮਸ਼ੀਨ ਉੱਤਰੀ ਭਾਰਤ ਵਿਚ ਪਹਿਲੀ ਮਸ਼ੀਨ ਹੈ, ਜੋ 3ਡੀ ਪਲਾਨਿੰਗ, ਮੁਲਾਜ਼ਮਾਂ ਦੀ ਸਟੀਕ ਜਾਂਚ ਅਤੇ ਗੰਭੀਰ ਬੀਮਾਰੀਆਂ ਦੀ ਪਛਾਣ ਦੇ ਸਮਰੱਥ ਨਤੀਜਾ ਦੇਣ ’ਚ ਸਹਾਈ ਹੈ।

ਸ਼ੁੱਕਰਵਾਰ ਸ਼ਾਮ ਨੂੰ ਕਰਵਾਏ ਇਕ ਪ੍ਰੋਗਰਾਮ ਵਿਚ ਜੁਆਇੰਟ ਰਿਪਲੇਸਮੈਂਟ ਸਪੈਸ਼ਲਿਸਟ ਡਾ. ਭੁਟਾਨੀ ਨੇ ਇਸ ਮਸ਼ੀਨ ਨੂੰ ਈਵਾ ਹਸਪਤਾਲ ਵਿਚ ਸਥਾਪਿਤ ਕਰਨ ਦਾ ਐਲਾਨ ਕੀਤਾ। ਸਮਾਗਮ ’ਚ ‘ਜਗ ਬਾਣੀ’ ਗਰੁੱਪ ਦੇ ਡਾਇਰੈਕਟਰ ਅਭਿਜੈ ਚੋਪੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਦਾ ਜਲੰਧਰ ਦੇ ਚਾਈਲਡ ਸਪੈਸ਼ਲਿਸਟ ਡਾ. ਮਨਜੀਤ ਸਿੰਘ ਭੁਟਾਨੀ, ਡਾ. ਤਨਵੀਰ ਭੁਟਾਨੀ, ਆਈ. ਐੱਮ. ਏ. ਦੇ ਜ਼ਿਲ੍ਹਾ ਪ੍ਰਧਾਨ ਡਾ. ਗੌਰਵ ਸਚਦੇਵਾ ਨੇ ਗੁਲਦਸਤਾ ਦੇ ਕੇ ਸਵਾਗਤ ਕੀਤਾ।

ਸਮਾਗਮ ’ਚ ਸਿਵਲ ਸਰਜਨ ਡਾ. ਹਤਿੰਦਰ ਕੌਰ, ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਅਤੇ ਆਈ. ਐੱਮ. ਏ. ਪੰਜਾਬ ਦੇ ਸਾਬਕਾ ਪ੍ਰਧਾਨ ਰਹੇ ਡਾਕਟਰ ਮਨੋਜ ਸੋਬਤੀ, ਦੀਪਕ ਹਾਰਟ ਇੰਸਟੀਚਿਊਟ ਦੇ ਡਾ. ਕੁਲਵੰਤ ਸਿੰਘ, ਡਾਕਟਰ ਕਰਮਵੀਰ ਗੋਇਲ, ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰੋ. ਸਤੀਸ਼ ਸ਼ਰਮਾ, ਡਾ. ਪ੍ਰਿਤਪਾਲ ਸਿੰਘ, ਅਰੋੜਾ ਨਿਊਰੋ ਸੈਂਟਰ ਦੇ ਮੁਖੀ ਡਾਕਟਰ ਓ. ਪੀ. ਅਰੋੜਾ, ਨੀਰਜ ਸਤੀਜਾ, ਨੋਬਲ ਫਾਊਂਡੇਸ਼ਨ ਦੇ ਮੁਖੀ ਰਜਿੰਦਰ ਸ਼ਰਮਾ ਸਮੇਤ 300 ਦੇ ਕਰੀਬ ਮਾਹਿਰ ਹਾਜ਼ਰ ਸਨ।

PunjabKesari

ਭਾਰਤ ’ਚ ਇਲਾਜ ਦੇ ਖੇਤਰ ’ਚ ਨਵੀਆਂ ਤਕਨੀਕਾਂ ਦਾ ਪੈਦਾ ਹੋਣਾ ਮਾਣ ਦੀ ਗੱਲ : ਅਭਿਜੈ ਚੋਪੜਾ

‘ਜਗ ਬਾਣੀ’ ਗਰੁੱਪ ਦੇ ਡਾਇਰੈਕਟਰ ਅਭਿਜੈ ਚੋਪੜਾ ਨੇ ਕਿਹਾ ਕਿ ਬਦਲਦੇ ਸਮੇਂ ’ਚ ਭਾਰਤ ਵਿਚ ਇਲਾਜ ਦੇ ਖੇਤਰ ਵਿਚ ਤਕਨੀਕਾਂ ਦਾ ਪੈਦਾ ਹੋਣ ਮਾਣ ਦੀ ਗੱਲ ਹੈ । ਹੁਣ ਹਾਲਾਤ ਇਹ ਹਨ ਕਿ ਲੋਕ ਵਿਦੇਸ਼ਾਂ ਤੋਂ ਇਥੇ ਇਲਾਜ ਕਰਵਾਉਣ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਆਂ ਤਕਨੀਕਾਂ ਕਾਰਨ ਹੀ ਮੈਡੀਕਲ ਟੂਰਿਜ਼ਮ ਨੂੰ ਵੀ ਹੱਲਾਸ਼ੇਰੀ ਮਿਲ ਰਹੀ ਹੈ। ਉਨ੍ਹਾਂ ਨੇ ਰੋਬੋਟਿਕ ਤਕਨੀਕ ਸਥਾਪਿਤ ਕਰਨ ’ਤੇ ਡਾ. ਤਨਵੀਰ ਭੁਟਾਨੀ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਇਸ ਤਕਨੀਕ ਨਾਲ ਮਰੀਜ਼ਾਂ ਨੂੰ ਵੀ ਕਾਫੀ ਲਾਭ ਮਿਲੇਗਾ।

 ਡਾ. ਭੁਟਾਨੀ ਵੱਲੋਂ ਲੁਧਿਆਣਾ ਵਿਚ ਨੀ-ਰਿਪਲੇਸਮੈਂਟ ਦੀ ਲੇਟੈਸਟ ਤਕਨੀਕ ਲਿਆਉਣਾ ਚੰਗੀ ਗੱਲ ਹੈ। ਇਸ ਨਾਲ ਜਿਥੇ ਮੈਡੀਕਲ ਟੂਰਿਜ਼ਮ ਨੂੰ ਹੱਲਾਸ਼ੇਰੀ ਮਿਲੇਗੀ, ਉਥੇ ਹੀ ਗੋਡਿਆਂ ਦੀ ਸਮੱਸਿਆ ਨਾਲ ਤੜਫ਼ ਰਹੇ ਰੋਬੋਟਿਕ ਟੈਕਨੀਕ ਦੀ ਮਦਦ ਨਾਲ ਨੀ-ਰਿਪਲੇਸਮੈਂਟ ਤੋਂ ਬਾਅਦ ਬਿਨਾਂ ਕਿਸੇ ਦਰਦ ਅਤੇ ਪ੍ਰੇਸ਼ਾਨੀ ਦੇ ਚੱਲ ਸਕਣਗੇ।

-ਡਾ. ਹਤਿੰਦਰ ਕੌਰ, ਸਿਵਲ ਸਰਜਨ, ਲੁਧਿਆਣਾ

 ਫੋਰਥ ਜੈਨਰੇਸ਼ਨ ਦੀ ਮਸ਼ੀਨ ਦੇ ਹਨ ਇਹ ਫਾਇਦੇ :

-ਕਿਸੇ ਵੀ ਪ੍ਰੋਸੀਜ਼ਰ ਨੂੰ ਬਿਨਾਂ ਅਗੇਤੀ ਪਲਾਨਿੰਗ ਦੇ ਤਤਕਾਲ ਤੌਰ ’ਤੇ ਕੀਤਾ ਜਾ ਸਕੇਗਾ।

-ਪ੍ਰੋਸੀਜ਼ਰ ਲਈ ਸੀਟੀ ਸਕੈਨ ਦੀ ਲੋੜ ਨਹੀਂ।

-ਮਰੀਜ਼ ਨੂੰ ਨਾ ਦੇ ਬਰਾਬਰ ਹੋਵੇਗਾ ਲਾਈਫ ਰਿਸਕ ਅਤੇ ਖੂਨ ਦੀ ਵੀ ਹੋਵੇਗੀ ਬੱਚਤ।

-ਹੱਡੀ ਦੀ ਕਟਿੰਗ ਵੀ ਬਹੁਤ ਘੱਟ (2-3 ਐੱਮ.ਐੱਮ.) ਹੋਵੇਗੀ, ਜਿਸ ਨਾਲ ਦਰਦ ਵੀ ਨਹੀਂ ਹੁੰਦਾ।

-ਪ੍ਰੋਸੀਜ਼ਰ ਤੋਂ ਬਾਅਦ ਅਗਲੇ ਦਿਨ ਹੀ ਖੜ੍ਹਾ ਹੋ ਕੇ ਚੱਲ ਸਕੇਗਾ ਮਰੀਜ਼ਾ।

-ਕੁਝ ਦਿਨ ਬਾਅਦ ਚੋਕੜੀ ਮਾਰ ਕੇ ਬੈਠਕ ਸਕਣਗੇ।

-ਲੇਟੈਸਟ ਟੈਕਨੀਕ ਨਾਲ ਹੋਣ ਵਾਲੇ ਜੁਆਇੰਟ ਰਿਪਲੇਸਮੈਂਟ ਦੀ ਲਾਈਫ 30-35 ਸਾਲ ਦੀ ਹੋਵੇਗੀ।

 ਸਰਜਨ ਦੇ ਗਾਇਡ ਦੇ ਰੂਪ ਵਜੋਂ ਕੰਮ ਕਰਦੀ ਹੈ ਤਕਨੀਕ

ਡਾ. ਭੁਟਾਨੀ ਨੇ ਦੱਸਿਆ ਕਿ ਇਹ ਜਾਨਸਨ ਐਂਡ ਜਾਨਸਨ ਦਾ ਉੱਤਰ ਭਾਰਤ ਵਿਚ ਪਹਿਲਾ ਰੋੋਬੋਟ ਹੈ, ਜਿਸ ਨੂੰ ਦੁਨੀਆ ਵਿਚ ਗੋਡਿਆਂ ਦੇ ਇੰਪਲਾਂਟ ਵਿਚ ਸਭ ਤੋਂ ਪ੍ਰਸਿੱਧ ਏਟਯੂਨ ਇੰਪਲਾਂਟ ਦੀ ਵਰਤੋਂ ਇਸ ਰੋਬੋਟ ਰਾਹੀਂ ਕੀਤੀ ਜਾਂਦੀ ਹੈ।

ਰੋਬੋਟਿਕ-ਅਸਿਸਟਿਡ ਨੀ-ਰਿਪਲੇਸਮੈਂਟ ਸਰਜ਼ਰੀ ਇਕੱਲੇ ਰੋਬੋਟ ਦੇ ਜ਼ਰੀਏ ਨਹੀਂ ਕੀਤੀ ਜਾਂਦੀ ਸਗੋਂ ਇਹ ਸਰਜਨ ਦੇ ਇਕ ਗਾਇਡ ਦੇ ਰੂਪ ਵਿਚ ਕੰਮ ਕਰਦੀ ਹੈ। ਸਰਜਨ ਨੂੰ ਪਹਿਲਾਂ ਤੋਂ ਨਿਰਧਾਰਤ ਯੋਜਨਾ ਦਾ ਪਾਲਣ ਕਰਨ ਵਿਚ ਮਦਦ ਕਰਦਾ ਹੈ। ਜਿਵੇਂ ਕਿ ਰਿਵਾਇਤੀ ਸਰਜ਼ਰੀ ਦੌਰਾਨ ਆਰਥੋਪੈਡਿਕਸ ਸਰਜਨ ਕੰਟਰੋਲ ਵਿਚ ਹੁੰਦਾ ਹੈ। ਹਾਲਾਂਕਿ ਨਵੀਂ ਤਕਨੀਕ ਵਿਚ ਉਹ ਰੋਬੋਟ ਨੂੰ ਇਕ ਵਾਧੂ ਸਰਜੀਕਲ ਯੰਤਰ ਦੇ ਰੂਪ ਵਿਚ ਵਰਤੋਂ ਕਰਦੇ ਹਨ।

ਇਸ ਤਰ੍ਹਾਂ ਦੀ ਨਵੀਂ ਤਕਨੀਕ ਲੁਧਿਆਣਾ ਵਿਚ ਆਉਣ ਨਾਲ ਮਰੀਜ਼ਾਂ ਨੂੰ ਵਿਦੇਸ਼ਾਂ ਵਿਚ ਮਹਿੰਗਾ ਇਲਾਜ ਕਰਵਾਉਣ ਤੋਂ ਛੁਟਕਾਰਾ ਮਿਲੇਗਾ, ਨਾਲ ਹੀ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ। ਲੋਕਾਂ ਨੂੰ ਬਦਲਦੇ ਦੌਰ ਵਿਚ ਨਵੀਂ ਤਕਨੀਕ ਤੋਂ ਭੱਜਣ ਦੀ ਬਜਾਏ, ਇਸ ਨੂੰ ਅਪਣਾਉਣਾ ਚਾਹੀਦਾ ਹੈ। ਯੰਗ ਜਨਰੇਸ਼ਨ ਨੂੰ ਵੀ ਅਜਿਹੀਆਂ ਨਵੀਆਂ ਤਕਨੀਕਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਕਿ ਮਰੀਜ਼ਾਂ ਲਈ ਮੈਡੀਕਲ ਸਾਇੰਸ ਦੀ ਦੁਨੀਆਂ ਵਿਚ ਆਏ ਦਿਨ ਹੋ ਰਹੇ ਬਦਲਾਅ ਫਾਇਦੇਮੰਦ ਸਾਬਤ ਹੋ ਸਕਣ।

-ਡਾ. ਗੌਰਵ ਸਚਦੇਵਾ, ਜ਼ਿਲ੍ਹਾ ਪ੍ਰਧਾਨ, ਆਈ. ਐੱਮ. ਏ.
 


author

Manoj

Content Editor

Related News