ਸਿਹਤ ਵਿਭਾਗ ਨੇ ਭਰੇ ਖਾਣ-ਪੀਣ ਵਾਲੀਅਾਂ ਵਸਤਾਂ ਦੇ ਸੈਂਪਲ

Friday, Dec 21, 2018 - 12:50 AM (IST)

ਸਿਹਤ ਵਿਭਾਗ ਨੇ ਭਰੇ ਖਾਣ-ਪੀਣ ਵਾਲੀਅਾਂ ਵਸਤਾਂ ਦੇ ਸੈਂਪਲ

ਮੋਗਾ, (ਸੰਦੀਪ)- ਜ਼ਿਲਾ ਸਿਹਤ ਵਿਭਾਗ ਦੀ ਫੂਡ ਬ੍ਰਾਂਚ ਟੀਮ ਵੱਲੋਂ ਜ਼ਿਲਾ ਵਾਸੀਆਂ ਦੀ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤਾਂ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਿਉਹਾਰਾਂ ਤੋਂ ਬਾਅਦ ਵੀ ਜਾਰੀ ਰੱਖਦੇ ਹੋਏ ਮੋਗਾ ਸ਼ਹਿਰ ਦੇ ਨਾਲ-ਨਾਲ ਜ਼ਿਲੇ ਦੇ ਵੱਖ-ਵੱਖ ਕਸਬਿਆਂ ’ਚ ਸਥਿਤ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ’ਤੇ ਛਾਪਾਮਾਰੀ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ ਦੁੱਧ ਦੀਆਂ ਡੇਅਰੀਆਂ ’ਤੇ ਵੀ ਚੈਕਿੰਗ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਟੀਮ ਦੀ ਅਗਵਾਈ ਕਰਨ ਵਾਲੇ ਅਸਿਸਟੈਂਟ ਫੂਡ ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਅਤੇ ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਟੀਮ ਵੱਲੋਂ ਚੈਕਿੰਗ ਦੌਰਾਨ ਵੱਖ-ਵੱਖ ਡੇਅਰੀਆਂ ਤੋਂ ਚਾਰ ਸੈਂਪਲ ਸ਼ੱਕੀ ਦੁੱਧ ਦੇ, ਦੋ ਦਹੀ ਦੇ ਤੇ ਇਕ ਸੈਂਪਲ ਪਾਣੀਪਤ ’ਚ ਤਿਆਰ ਸ਼ੱਕੀ ਘਿਓ ਦਾ, ਇੱਕ ਸੈਂਪਲ ਬਠਿੰਡਾ ’ਚ ਤਿਆਰ ਸ਼ੱਕੀ ਦੇਸੀ ਘਿਓ ਦਾ, ਤੋਂ ਇਲਾਵਾ ਇਕ ਸੈਂਪਲ ਪਨੀਰ ਦਾ, ਇਕ ਵੇਸਣ ਅਤੇ ਇਕ ਸ਼ੱਕੀ ਰਸਾਂ ਦੇ ਭਰੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਰੇ ਗਏ ਸੈਂਪਲਾਂ ਨੂੰ ਸੀਲ ਕਰਨ ਤੋਂ ਬਾਅਦ ਖਰਡ਼ ਵਿਖੇ ਸਥਿਤ ਵਿਭਾਗੀ ਫੋਰੈਂਸਿਕ ਲੈਬਾਰਟਰੀ ’ਚ ਜਾਂਚ ਲਈ ਭਿਜਵਾਏ ਜਾ ਰਹੇ ਹਨ। ਜਿਨ੍ਹਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਵਿਭਾਗੀ ਆਦੇਸ਼ਾਂ ਅਨੁਸਾਰ ਜ਼ਿੰਮੇਵਾਰ ਦੁਕਾਨਦਾਰਾਂ ਖਿਲਾਫ ਬਣਦੀ ਵਿਭਾਗੀ ਤੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


author

KamalJeet Singh

Content Editor

Related News