ਧੁੰਦ ਨੇ ਕਿਸਾਨਾਂ ਦੇ ਚਿਹਰੇ ’ਤੇ ਲਿਆਂਦੀ ਰੌਣਕ, ਹਾੜ੍ਹੀ ਦੀ ਫ਼ਸਲ ਲਈ ਲਾਹੇਵੰਦ

12/22/2022 1:36:48 PM

ਬੁਢਲਾਡਾ (ਬਾਂਸਲ) : ਪੰਜਾਬ ਦੇ ਵਿਚ ਧੁੰਦ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਲੋਕ ਘਰਾਂ ਵਿਚ ਰਹਿਣ ਦੇ ਲਈ ਮਜਬੂਰ ਹਨ। ਪਿਛਲੇ ਕਾਫ਼ੀ ਦਿਨਾਂ ਤੋਂ ਠੰਡ ਪੈਣ ਦੇ ਕਾਰਨ ਹਾੜੀ ਦੀਆਂ ਫ਼ਸਲਾਂ ’ਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਪਰ ਠੰਡ ਪੈਣ ਦੇ ਕਾਰਨ ਹੁਣ ਕਿਸਾਨਾਂ ਦੀ ਕਣਕ ਦੀ ਫ਼ਸਲ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ, ਕਿਉਂਕਿ ਜ਼ਿਆਦਾ ਠੰਡ ਕਣਕ ਦੇ ਵਧਣ ਫੁੱਲਣ ’ਚ ਮਦਦਗਾਰ ਸਾਬਤ ਹੁੰਦੀ ਹੈ, ਜਿਸ ਕਾਰਨ ਕਿਸਾਨ ਦੇ ਚਿਹਰੇ ’ਤੇ ਰੌਣਕ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ- ਬਲੱਡ ਬੈਂਕਾਂ ਦੇ ਘਪਲਿਆਂ 'ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਨੂੰ ਪਾਈ ਝਾੜ, ਮੰਗੀ ਰਿਪੋਰਟ

ਬੇਸ਼ਕ ਕੁੱਝ ਫ਼ਸਲਾਂ ਨੂੰ ਕੋਹਰੇ ਤੋਂ ਬਚਾਉਣ ਦੇ ਲਈ ਕਿਸਾਨਾਂ ਵੱਲੋਂ ਪਲਾਸਟਿਕ ਦੇ ਲਿਫਾਫੇ ਦਾ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਸਰਦੀ ਦੇ ਵਿਚ ਕੁਝ ਸਬਜ਼ੀਆਂ ਨੂੰ ਕੋਹਰੇ ਦੀ ਮਾਰ ਪੈਂਦੀ ਹੈ। ਸਰਦੀ ਰੁੱਤ ਦਾ ਮੌਸਮ ਇਸ ਵਾਰ ਪਛੜ ਕੇ ਸ਼ੁਰੂ ਹੋਇਆ ਹੈ। ਠੰਡ ਨੇ ਹੁਣ ਪੋਹ ਮਹੀਨੇ ਦੇ ਸ਼ੁਰੂਆਤੀ ਦੌਰ ’ਚ ਜ਼ੋਰ ਫੜਿਆ ਹੈ। ਇਸ ਮੌਸਮ ਦੀ ਅੱਜ ਪਹਿਲੀ ਸੰਘਣੀ ਧੁੰਦ ਪਈ, ਜਿਸਨੇ ਸੜਕਾਂ ’ਤੇ ਜਨਜੀਵਨ ਦੀ ਚਾਲ ਹੌਲੀ ਕਰ ਦਿੱਤੀ। ਧੁੰਦ ਪੈਣ ਕਾਰਨ ਠੰਡ ਵੀ ਤੇਜ਼ੀ ਨਾਲ ਵਧਣ ਲੱਗੀ ਹੈ।

ਇਹ ਵੀ ਪੜ੍ਹੋ- ਰਾਜਾ ਵੜਿੰਗ ਦਾ ਵਾਇਰਲ ਵੀਡੀਓ 'ਤੇ ਪਹਿਲਾ ਬਿਆਨ ਆਇਆ ਸਾਹਮਣੇ, ਦਿੱਤਾ ਇਹ ਸਪੱਸ਼ਟੀਕਰਨ

ਮੌਸਮ ਮਾਹਿਰਾਂ ਵੱਲੋਂ ਆਉਣ ਵਾਲੇ ਦਿਨਾਂ ’ਚ ਹੋਰ ਧੁੰਦ ਪੈਣ ਦੀ ਸੰਭਾਵਨਾ ਹੈ। ਧੁੰਦ ਦੌਰਾਨ ਟ੍ਰੈਫਿਕ ਪੁਲਸ ਵੱਲੋਂ ਸਫਰ ਕਰਨ ਵਾਲੇ ਲੋਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ’ਤੇ ਰਿਫਲੈਕਟਰ ਚਾਲੂ ਰੱਖਣ ਅਤੇ ਸੜਕਾਂ ’ਤੇ ਘੱਟ ਸਪੀਡ ਨਾਲ ਡਰਾਈਵਿੰਗ ਕਰਨ ਲਈ ਸੁਚੇਤ ਕੀਤਾ ਜਾ ਰਿਹਾ ਹੈ। ਪੰਜਾਬ ’ਚ ਮੌਸਮ ਦੇ ਵਿਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਉੱਤਰ ਭਾਰਤ ਦੇ ਨਾਲ ਅੱਜ ਪੰਜਾਬ ਭਰ ਦੇ ਕਈ ਹਿੱਸਿਆਂ ਅੰਦਰ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਵੇਖਣ ਨੂੰ ਮਿਲੀ। ਜਿਸ ਨੇ ਨਾ ਸਿਰਫ਼ ਟ੍ਰੈਫਿਕ ’ਤੇ ਬਰੇਕਾਂ ਲਾ ਦਿੱਤੀਆਂ ਹਨ ਸਗੋਂ ਕਈ ਥਾਵਾਂ ’ਤੇ ਧੁੰਦ ਕਰ ਕੇ ਸੜਕ ਹਾਦਸੇ ਵੀ ਵਾਪਰੇ ਹਨ। ਮੌਸਮ ਵਿਭਾਗ ਮੁਤਾਬਕ ਆਉਂਦੇ ਇਕ ਹਫ਼ਤੇ ਤਕ ਇਸੇ ਤਰ੍ਹਾਂ ਧੁੰਦ ਜਾਰੀ ਰਹੇਗੀ ਅਤੇ ਠੰਡ ’ਚ ਵੀ ਇਜ਼ਾਫਾ ਹੋਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News