ਨਾਕੇ ’ਤੇ ਫਾਇਰਿੰਗ ਕਰਨ ਵਾਲੇ ਕਾਬੂ

Monday, Nov 05, 2018 - 06:03 AM (IST)

ਨਾਕੇ ’ਤੇ ਫਾਇਰਿੰਗ ਕਰਨ ਵਾਲੇ ਕਾਬੂ

ਲੁਧਿਆਣਾ, (ਮਹੇਸ਼)- ਲਲਤੋਂ ਇਲਾਕੇ ਵਿਚ ਸ਼ਨੀਵਾਰ ਰਾਤ ਨੂੰ ਪੁਲਸ ’ਤੇ ਫਾਇਰਿੰਗ ਕਰਨ ਵਾਲੇ ਦੋਨੋਂ ਦੋਸ਼ੀਆਂ ਨੂੰ ਇਕ ਪੁਲਸ ਮੁਲਾਜ਼ਮ ਦੀ ਹੁਸ਼ਿਆਰੀ ਕਾਰਨ ਕਾਬੂ ਕਰ ਲਿਆ। ਫਿਲਹਾਲ ਪੁਲਸ ਅਧਿਕਾਰੀਆਂ ਨੇ ਇਸ ਮਾਮਲੇ ਬਾਰੇ ਰਹੱਸਮਈ ਚੁੱਪੀ ਧਾਰਨ ਕੀਤੀ ਹੋਈ ਹੈ। 
ਸੂਤਰਾਂ ਨੇ ਦੱਸਿਆ ਕਿ ਫਡ਼ੇ ਗਏ ਦੋਸ਼ੀ ਅਪਰਾਧਕ ਪ੍ਰਵਿਰਤੀ ਵਾਲੇ ਹਨ। ਉਨ੍ਹਾਂ ਖਿਲਾਫ ਦਿਹਾਤੀ ਇਲਾਕੇ ਵਿਚ ਲੁੱਟ-ਖੋਹ ਦੇ ਕਈ ਅਪਰਾਧਕ ਕੇਸ ਦਰਜ ਹਨ। ਉਹ ਲੁੱਟ-ਖੋਹ ਦੇ ਇਰਾਦੇ ਨਾਲ ਮੋਟਰਸਾਈਕਲ ’ਤੇ ਘੁੰਮ ਰਹੇ ਸਨ। ਉਸ ਸਮੇਂ ਲਲਤੋਂ ਨੇਡ਼ੇ ਇਕ ਨਾਕੇ ’ਤੇ ਉਨ੍ਹਾਂ ਦਾ ਪੁਲਸ ਨਾਲ ਸਾਹਮਣਾ ਹੋ ਗਿਆ।  ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਸ ’ਤੇ ਫਾਇਰਿੰਗ ਕਰ ਦਿੱਤੀ। ਇਸ ’ਤੇ ਪੁਲਸ ਤੁਰੰਤ ਹਰਕਤ ਵਿਚ ਆ ਗਈ ਅਤੇ ਦੋਵਾਂ ਨੂੰ ਫਡ਼ ਕਾਬੂ ਲਿਆ। ਇਨ੍ਹਾਂ ਨੂੰ ਫਡ਼ਨ ’ਚ ਇਕ ਮੁਲਾਜ਼ਮ ਨੇ ਅਹਿਮ ਭੂਮਿਕਾ ਅਦਾ ਕੀਤੀ।


Related News