ਗਾਇਕ ਦੀ ਰੇਕੀ ਕਰਨ ਆਏ ਗੈਂਗਸਟਰਾਂ ਤੇ ਪੁਲਸ ਵਿਚਾਲੇ ਹੋਈ ਤਾਬੜਤੋੜ ਫਾਇਰਿੰਗ, ਗੈਂਗਸਟਰ ਦੀ ਲੱਤ 'ਚ ਲੱਗੀ ਗੋਲ਼ੀ

02/29/2024 6:16:35 AM

ਮੋਹਾਲੀ (ਸੰਦੀਪ)- ਚੱਪੜਚਿੜੀ ’ਚ ਮੋਟਰਸਾਈਕਲ ’ਤੇ ਘੁੰਮ ਰਹੇ ਇਕ ਗਾਇਕ ਦੀ ਰੇਕੀ ਕਰਨ ਵਾਲੇ 2 ਗੈਂਗਸਟਰਾਂ ਅਤੇ ਸੀ.ਆਈ.ਏ. ਸਟਾਫ ਦੀ ਟੀਮ ਵਿਚਾਲੇ ਮੁਕਾਬਲਾ ਹੋ ਗਿਆ। ਮੁਕਾਬਲੇ ’ਚ ਇਕ ਗੈਂਗਸਟਰ ਦੀ ਲੱਤ ’ਚ ਗੋਲੀ ਲੱਗੀ ਅਤੇ ਉਸ ਨੂੰ ਪੁਲਸ ਟੀਮ ਨੇ ਕਾਬੂ ਕਰ ਲਿਆ ਜਦਕਿ ਦੂਜਾ ਫਰਾਰ ਹੋ ਗਿਆ। ਫੜ੍ਹੇ ਗਏ ਗੈਂਗਸਟਰ ਦੀ ਪਛਾਣ ਯੂ.ਪੀ. ਦੇ ਆਗਰਾ ਵਾਸੀ ਬਨਵਾਰੀ ਪਾਲ ਵਜੋਂ ਹੋਈ ਹੈ, ਜੋ ਕੌਸ਼ਲ ਗਿਰੋਹ ਨਾਲ ਸਬੰਧਤ ਹੈ। ਪੁਲਸ ਨੇ ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਹੈ।

ਇਹ ਵੀ ਪੜ੍ਹੋ- ਗਲਤ ਤਰੀਕੇ ਨਾਲ ਉਤਰ ਰਹੇ ਲੋਕਾਂ ਨੂੰ ਟਰੇਨ ਨੇ ਦਰੜਿਆ, 2 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਗੰਭੀਰ ਜ਼ਖਮੀ

ਐੱਸ.ਐੱਸ.ਪੀ. ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਚੱਪੜਚਿੜੀ ਇਲਾਕੇ ’ਚ 2 ਮੋਟਰਸਾਈਕਲ ਸਵਾਰ ਨੌਜਵਾਨ ਇਕ ਗਾਇਕ ਦੀ ਰੇਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੂਚਨਾ ਮਿਲਦਿਆਂ ਹੀ ਪੁਲਸ ਹਰਕਤ ’ਚ ਆਈ ਅਤੇ 2 ਵਿਅਕਤੀਆਂ ਨੂੰ ਮੋਟਰਸਾਈਕਲ ’ਤੇ ਘੁੰਮਦੇ ਦੇਖਿਆ ਤੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਸ ਨੂੰ ਦੇਖ ਕੇ ਦੋਵੇਂ ਡਰ ਗਏ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। 

ਇਹ ਵੀ ਪੜ੍ਹੋ- ਪਾਰਟੀ 'ਚ ਬੁਲਾ ਕੇ ਦੋਸਤਾਂ ਨੇ ਹੀ ਗਲਾ ਘੁੱਟ ਕੇ ਕਰ'ਤਾ ਦੋਸਤ ਦਾ ਕਤਲ, ਫਿਰ 6 ਫੁੱਟ ਡੂੰਘੇ ਟੋਏ 'ਚ ਦੱਬੀ ਲਾਸ਼

ਇਸ ਦੌਰਾਨ ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਇਕ ਗੈਂਗਸਟਰ ਦੀ ਲੱਤ ’ਚ ਗੋਲੀ ਲੱਗੀ ਅਤੇ ਦੂਜਾ ਫਰਾਰ ਹੋ ਗਿਆ, ਜਿਸ ਦੀ ਭਾਲ ’ਚ ਪੁਲਸ ਪੂਰੇ ਇਲਾਕੇ ਦੀ ਤਲਾਸ਼ੀ ਲੈ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News