ਦੁਕਾਨ ’ਚ ਦਾਖ਼ਲ ਹੋ ਕੇ ਕੀਤੀ ਗੁੰਡਾਗਰਦੀ, 9 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

05/19/2022 2:48:26 PM

ਭਾਦਸੋਂ (ਅਵਤਾਰ) : ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਚਾਸਵਾਲ ਵਿਖੇ ਇੱਕ ਦੁਕਾਨ ’ਚ ਦਾਖ਼ਲ ਹੋ ਕੇ ਕੁਝ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨਰਿੰਦਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਚਾਸਵਾਲ ਨੇ ਦੱਸਿਆ ਕਿ ਉਸਦੀ ਵੈਲਡਿੰਗ ਦੀ ਦੁਕਾਨ ਹੈ। ਮਿਤੀ 14 ਮਈ ਨੂੰ ਸਮਾ ਸਵੇਰੇ 10 ਕੁ ਵਜੇ ਦੇ ਕਰੀਬ ਚਾਸਵਾਲ ਦੇ ਰਹਿਣ ਵਾਲੇ ਮੰਟੂ ਪੁੱਤਰ ਚਿੰਤ ਦਾਸ, ਉਸਦਾ ਰਿਸ਼ਤੇਦਾਰ ਅਤੇ 5- 7 ਹੋਰ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਹੱਥਾਂ ’ਚ ਗੰਡਾਸੇ,ਸੋਟੀਆਂ ਵਗੈਰਾ ਚੁੱਕੀਆਂ ਹੋਈਆਂ ਸਨ, ਉਸਦੀ ਦੁਕਾਨ ’ਚ ਦਾਖਲ ਹੋ ਕੇ ਉਸਦੇ ਲੜਕੇ ਦੀਪਕ ਸਿੰਘ ਅਤੇ ਦਵਿੰਦਰ ਸਿੰਘ ਨੂੰ ਬੁਰੀ ਤਰਾਂ ਕੁੱਟਮਾਰ ਕੀਤੀ ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮਹਿੰਗਾਈ ਦੇ ਵਿਰੋਧ 'ਚ ਹੱਲਾ ਬੋਲ, ਹਾਥੀ 'ਤੇ ਚੜ੍ਹ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਇਸ ਦੌਰਾਨ ਜਦੋਂ ਦੀਪਕ ਸਿੰਘ ਨੇ ਸਾਰੀ ਘਟਨਾ ਦੀ ਆਪਣੇ ਮੋਬਾਇਲ ਵਿਚ ਵੀਡਿਓ ਬਣਾਉਣ ਦੀ ਕੋਸ਼ਿਸ ਕੀਤੀ ਤਾਂ ਉਕਤ ਦੋਸ਼ੀਆਂ ਵਲੋਂ ਉਸਦੇ ਬੇਟੇ ਦਾ ਮੋਬਾਇਲ ਵੀ ਖੋਹ ਕੇ ਲੈ ਗਏ । ਨਰਿੰਦਰ ਸਿੰਘ ਨੇ ਦੱਸਿਆ ਕਿ ਆਲੇ ਦੁਆਲੇ ਦੇ ਲੋਕਾਂ ਦੇ ਇਕੱਠ ਹੋਣ ਨਾਲ ਦੋਸ਼ੀ ਵਿਅਕਤੀ ਉਥੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਇਸ ਘਟਨਾ ’ਚ ਜ਼ਖਮੀਂ ਹੋਏ ਦਵਿੰਦਰ ਸਿੰਘ ਅਤੇ ਦੀਪਕ ਸਿੰਘ ਨੂੰ ਸਿਵਿਲ ਹਸਪਾਤਾਲ ਭਾਦਸੋਂ ਵਿਖੇ ਦਾਖਲ ਕਰਵਾਇਆ ਗਿਆ। ਦਵਿੰਦਰ ਸਿੰਘ ਪੁੱਤਰ ਨਰਿੰਦਰ ਸਿੰੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਭਾਦਸੋਂ ਵਲੋਂ ਕਾਰਵਾਈ ਕਰਦੇ ਹੋਏ ਮੰਟੂ ਪੁੱਤਰ ਚਿੰਤ ਦਾਸ ਵਾਸੀ ਚਾਸਵਾਲ, ਮੰਟੂ ਦਾ ਰਿਸ਼ੇਤਦਾਰ ਪਿੰਡ ਲੁਬਾਣਾ ਅਤੇ 5 -7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 452,323,294,148,149 ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ । 

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ

 


Meenakshi

News Editor

Related News