ਫ਼ਿਰੋਜ਼ਪੁਰ ਸੈਕਟਰ ’ਚ BSF ਦੇ ਹੱਥ ਲੱਗੀ 5 ਕਰੋੜ ਰੁਪਏ ਦੀ ਹੈਰੋਇਨ

Monday, Apr 11, 2022 - 11:28 AM (IST)

ਫ਼ਿਰੋਜ਼ਪੁਰ ਸੈਕਟਰ ’ਚ BSF ਦੇ ਹੱਥ ਲੱਗੀ 5 ਕਰੋੜ ਰੁਪਏ ਦੀ ਹੈਰੋਇਨ

ਫ਼ਿਰੋਜ਼ਪੁਰ (ਕੁਮਾਰ) - ਫ਼ਿਰੋਜ਼ਪੁਰ ਸੈਕਟਰ ਵਿੱਚ ਬੀ.ਐੱਸ.ਐੱਫ ਨੇ 4 ਪੈਕਟ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਹੈਰੋਇਨ ਦਾ ਭਾਰ ਕਰੀਬ 1 ਕਿਲੋ ਹੈ ਅਤੇ ਇਸਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 5 ਕਰੋੜ ਰੁਪਏ ਦੱਸੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ ਦੀ 136 ਬਟਾਲੀਅਨ ਨੇ ਫੈਸਿੰਗ ਦ ਕੋਲ 3 ਕਿਸਾਨਾਂ ਦੀਆਂ ਸ਼ੱਕੀ ਹਰਕਤਾਂ ਨੂੰ ਦੇਖਦੇ ਹੋਏ ਇਸ ਏਰੀਆ ਵਿੱਚ ਸਪੈਸ਼ਲ ਸਰਚ ਆਪ੍ਰੇਸ਼ਨ ਚਲਾਇਆ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਗੁੱਜਰਾਂ ਦੀਆਂ 2 ਧਿਰਾਂ ਵਿਚਾਲੇ ਖੂਨੀ ਝੜਪ, ਘਰਾਂ ਤੇ ਗੱਡੀਆਂ ਨੂੰ ਲਾਈ ਅੱਗ (ਤਸਵੀਰਾਂ)

ਸਰਚ ਆਪ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਇੱਕ ਦਰੱਖਤ ਕੋਲ 4 ਪੈਕਟ ਦਿਖਾਈ ਦਿੱਤੇ, ਜੋ ਬੀ.ਐੱਸ.ਐੱਫ ਨੇ ਆਪਣੇ ਕਬਜ਼ੇ ਵਿੱਚ ਲੈ ਲਏ। ਬੀ.ਐੱਸ.ਐੱਫ. ਅਧਿਕਾਰੀਆਂ ਨੇ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੀ ਗਈ ਹੈ। ਹੈਰਇਨ ਦੀ ਬਰਾਮਦਗੀ ਤੋਂ ਬਾਅਦ ਇਹ ਪਤਾ ਲਗਾਇਆ ਜਾ ਰਿਹਾ ਕਿ ਇਹ ਹੈਰੋਇਨ ਅੱਗੇ ਕਿੱਥੇ ਸਪਲਾਈ ਕੀਤੀ ਜਾਣੀ ਸੀ।

ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ


author

rajwinder kaur

Content Editor

Related News