ਫਾਜ਼ਿਲਕਾ : ਨੈਸ਼ਨਲ ਕਮਿਸ਼ਨ ਮੈਂਬਰ ਦੇ ਸਾਹਮਣੇ ਖੁੱਲ੍ਹੀ ਸਫਾਈ ਮੁਹਿੰਮ ਦੀ ਪੋਲ

Wednesday, Feb 19, 2020 - 05:52 PM (IST)

ਫਾਜ਼ਿਲਕਾ : ਨੈਸ਼ਨਲ ਕਮਿਸ਼ਨ ਮੈਂਬਰ ਦੇ ਸਾਹਮਣੇ ਖੁੱਲ੍ਹੀ ਸਫਾਈ ਮੁਹਿੰਮ ਦੀ ਪੋਲ

ਫਾਜ਼ਿਲਕਾ (ਸੁਨੀਲ ਨਾਗਪਾਲ) - ਦੇਸ਼ ਭਰ ’ਚ ਚਲਾਈ ਜਾ ਰਹੀ ਸਫਾਈ ਮੁਹਿੰਮ ਦੇ ਸਬੰਧ ’ਚ ਵੱਖ-ਵੱਖ ਜ਼ਿਲਿਆ ਦੇ ਅਧਿਕਾਰੀਆਂ ਵਲੋਂ ਜ਼ਿਲੇ ਨੂੰ ਸਾਫ ਰੱਖਣ ਦੇ ਕਈ ਦਾਅਵੇ ਕੀਤੇ ਜਾ ਰਹੇ ਹਨ। ਸਫਾਈ ਨੂੰ ਲੈ ਕੇ ਉਕਤ ਅਧਿਕਾਰੀਆਂ ਵਲੋਂ ਬੰਦ ਕਮਰਿਆਂ ’ਚ ਮੀਟਿੰਗਾਂ ਕੀਤੀਆ ਜਾ ਰਹੀਆਂ ਹਨ। ਫਾਜ਼ਿਲਕਾ ਜ਼ਿਲੇ ’ਚ ਸਫਾਈ ਮੁਹਿੰਮ ਦੀ ਪੋਲ ਉਸ ਸਮੇਂ ਖੁੱਲ੍ਹ ਗਈ, ਜਦੋਂ ਨੈਸ਼ਨਲ ਕਮਿਸ਼ਨ ਫ਼ਾਰ ਸਫ਼ਾਈ ਕਰਮਚਾਰੀ ਦੀ ਮੈਂਬਰ ਸ਼੍ਰੀਮਤੀ ਮੰਜੂ ਦਲੇਰ ਦੇ ਸਾਹਮਣੇ ਪੱਤਰਕਾਰ ਵਲੋਂ ਆਲੇ-ਦੁਆਲੇ ਫੈਲੀ ਗੰਦਗੀ ਦੀਆਂ ਤਸਵੀਰਾਂ ਪੇਸ਼ ਕੀਤੀਆਂ ਗਈਆਂ। ਗੰਦਗੀ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਉਨ੍ਹਾਂ ਨੇ ਮੀਟਿੰਗ ’ਚ ਹੀ ਡੀ.ਸੀ. ਸਣੇ ਸਾਰੇ ਅਧਿਕਾਰੀਆਂ ਨੂੰ ਅੱਗੇ ਤੋਂ ਅਜਿਹੀ ਗਲਤੀ ਨਾ ਹੋਣ ਦੀ ਗੱਲ ਕਹੀ।

ਦੱਸ ਦੇਈਏ ਕਿ ਨੈਸ਼ਨਲ ਕਮਿਸ਼ਨ ਫ਼ਾਰ ਸਫ਼ਾਈ ਕਰਮਚਾਰੀ ਦੀ ਮੈਂਬਰ ਸ਼੍ਰੀਮਤੀ ਮੰਜੂ ਦਲੇਰ ਨੇ ਜ਼ਿਲ੍ਹੇ ਦੇ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਰਿਵਿਊ ਕਰਨ ਲਈ ਜ਼ਿਲੇ ਦੇ ਸਮੂਹ ਸਫ਼ਾਈ ਕਰਮਚਾਰੀਆਂ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਸ਼੍ਰੀਮਤੀ ਮੰਜੂ ਦਲੇਰ ਨੇ ਸਮੂਹ ਸਫ਼ਾਈ ਕਰਮਚਾਰੀਆਂ ਨੂੰ ਕਿਹਾ ਕਿ ਉਹ ਸੀਵਰੇਜ ਦੇ ਅੰਦਰ ਵੜ ਕੇ ਸਫ਼ਾਈ ਨਾ ਕਰਨ। ਉਨ੍ਹਾਂ ਨੇ ਸੀਵਰੇਜ ਦੀ ਸਫ਼ਾਈ ਆਟੋਮੈਟਿਕ ਮਸ਼ੀਨ ਰਾਹੀਂ ਹੀ ਕਰਨ ਦੀ ਅਪੀਲ ਕੀਤੀ ਅਤੇ ਇਸ ਦੇ ਲਈ ਜਲਦ ਹੀ ਉਨ੍ਹਾਂ ਨੂੰ 2 ਹੋਰ ਮਸ਼ੀਨਾਂ ਮੁਹੱਈਆ ਕਰਵਾਉਣ ਦੀ ਗੱਲ ਕਹੀ। 


author

rajwinder kaur

Content Editor

Related News