ਸੜਕ ''ਤੇ ਖੜ੍ਹੇ ਟਰੱਕ ਨਾਲ ਟਕਰਾਈ ਕਾਰ, ਪਿਓ-ਪੁੱਤਰ ਦੀ ਮੌਤ

02/11/2020 1:31:24 PM

ਤਲਵੰਡੀ ਭਾਈ,(ਪਾਲ)- ਪਿੰਡ ਸੇਖਵਾਂ ਨਜ਼ਦੀਕ ਸੋਮਵਾਰ ਹੋਏ ਸੜਕ ਹਾਦਸੇ 'ਚ ਤਲਵੰਡੀ ਭਾਈ ਨਿਵਾਸੀ ਪਿਓ-ਪੁੱਤ ਦੀ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਭਾਈ ਦੇ ਰਹਿਣ ਵਾਲੇ ਨੌਜਵਾਨ ਸੁਰਿੰਦਰ ਸਿੰਘ ਉਰਫ ਸੋਨੂੰ ਪੁੱਤਰ ਜਸਪਾਲ ਸਿੰਘ ਆਪਣੇ ਤਿੰਨ ਸਾਲਾਂ ਦੇ ਬੇਟੇ ਫਤਹਿ ਸਿੰਘ ਅਤੇ ਇਕ ਹੋਰ ਅਰਸ਼ਦੀਪ ਸਿੰਘ ਪੁੱਤਰ ਪਰਮਿੰਦਰਜੀਤ ਸਿੰਘ ਨਾਲ ਕਾਰ 'ਚ ਸਵਾਰ ਹੋ ਕੇ ਜੀਰਾ ਸਾਈਡ ਤੋ ਤਲਵੰਡੀ ਭਾਈ ਆ ਰਿਹਾ ਸੀ। ਇਸ ਦੌਰਾਨ ਪਿੰਡ ਸੇਖਵਾਂ ਵਿਖੇ ਸੜਕ 'ਤੇ ਖੜੇ ਇੱਕ ਤੂੜੀ ਦੇ ਭਰੇ ਟਰੱਕ ਦੇ ਪਿਛੇ ਉਸ ਦੀ ਕਾਰ ਟਕਰਾ ਗਈ, ਜਿਸ ਕਾਰਨ ਕਾਰ ਚਾਲਕ ਸੁਰਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ, ਪਿੰਡ ਵਾਸੀਆਂ ਵੱਲੋ ਕਾਰ ਅੰਦਰ ਫਸੇ ਅਰਸ਼ਦੀਪ ਅਤੇ ਫਤਿਹ ਸਿੰਘ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਫਤਿਹ ਸਿੰਘ ਦੀ ਵੀ ਮੌਤ ਹੋ ਗਈ ਅਤੇ ਅਰਸ਼ਦੀਪ ਸਿੰਘ ਗੰਭੀਰ ਜ਼ਖਮੀ ਹੈ। ਘਟਨਾਂ ਸਥਾਨ 'ਤੇ ਜੀਰਾ ਦੀ ਪੁਲਸ ਨੇ ਪਹੁੰਚ ਕੇ ਵਹਿਕਲਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ਼ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News