ਕਿਸਾਨਾਂ ਨੇ ਮੱਲਕੇ ਗਰਿੱਡ ਅੱਗੇ ਕੀਤੀ ਨਾਅਰੇਬਾਜ਼ੀ
Monday, Dec 03, 2018 - 01:33 AM (IST)

ਸਮਾਲਸਰ,(ਸੁਰਿੰਦਰ)- ਪਹਿਲਾ ਹੀ ਆਰਥਿਕ ਮੰਦੀ ਦੇ ਸ਼ਿਕਾਰ ਹੋਏ ਕਿਸਾਨਾਂ ’ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਫੁਰਮਾਨ ਨਾਲ ਕਿਸਾਨਾਂ ਨੇ ਕਣਕ ਦੀ ਬਿਜਾਈ ਬਿਨਾਂ ਅੱਗ ਲਾਏ ਕੀਤੀ ਪਰ ਹੁਣ ਸਰਕਾਰ ਦੇ ਲੱਖਾ ਦਾਅਵਿਆ ਦੀ ਉਸ ਸਮੇਂ ਫੂਕ ਨਿਕਲ ਗਈ ਜਦ ਬਿਜਲੀ ਕਰਮਚਾਰੀਅਾਂ ਦੀਅਾਂ ਮਨਮਾਨੀਅਾਂ ਦੇ ਸਤਾਏ ਬਾਬਾ ਘੁਮੰਡ ਦਾਸ ਫੀਡਰ ਅਤੇ ਸੰਗਤਸਰ ਫੀਡਰ ਦੇ ਕਿਸਾਨਾਂ ਵੱਲੋਂ ਬਿਜਲੀ ਗਰਿੱਡ ਮੱਲਕੇ ਪਹੁੰਚ ਗਰਿੱਡ ਦੇ ਸਾਹਮਣੇ ਸਰਕਾਰ ਅਤੇ ਕਰਮਚਾਰੀਅਾਂ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨ ਬਿਜਲੀ ਕਰਮਚਾਰੀਅਾਂ ’ਤੇ ਦੋਸ਼ ਲਾ ਰਹੇ ਸਨ ਕਿ ਸਾਡੇ ਫੀਡਰਾਂ ਨੂੰ ਅੱਖੋ ਪਰੋਖੇ ਕਰ ਕੇ ਫੀਡਰ ਫਾਲਟ ਹੋਣ ਦੀ ਝੂਠੀ ਬਿਆਨਬਾਜੀ ਕਰ ਕੇ ਪੱਲਾ ਝਾਡ਼ ਰਹੇ ਹਨ ਜਦੋਂ ਕਿ ਝੋਨੇ ਦੀ ਖਰੀਦ ਦੇਰੀ ਨਾਲ ਹੋਣ ਕਰ ਕੇ, ਜਮੀਨ ਦੇ ਖੁਸ਼ਕ ਰਹਿਣ ਕਾਰਨ, ਕਣਕ ਘੱਟ ਉੱਗੀ ਹੋਣ ਕਰ ਕੇ ਲੋਕ ਕਣਕ ਦੇ ਬੀਜ਼ ਦਾ ਛਿੱਟਾ ਦੇ ਰਹੇ ਹਨ ਤਾਂ ਕਿ ਉਹ ਰਲ ਜਾਵੇ ਪਰ ਬਿਜਲੀ ਕਰਮਚਾਰੀਅਾਂ ਦਾ ਪੱਖ-ਪਾਤ ਰਵੱਈਆ ਹੋਣ ਕਰ ਕੇ ਉਨ੍ਹਾਂ ਨੂੰ ਪਿਛਲੇ ਚਾਰ ਦਿਨਾਂ ਤੋਂ ਬਿਜਲੀ ਨਹੀਂ ਮਿਲ ਰਹੀ। ਨਾਅਰੇਬਾਜ਼ੀ ਕਰਨ ਵਾਲੇ ਕਿਸਾਨਾਂ ਨੇ ਕਿਹਾ ਕਿ ਜੇਕਰ ਸਾਡਾ ਮਸਲਾ ਹੱਲ ਨਾ ਹੋਇਆ ਤਾਂ ਅਸੀ ਭਰਾਤਰੀ ਜਥੇਬੰਦੀਆ ਨਾਲ ਸੰਪਰਕ ਕਰ ਕੇ ਵੱਡਾਂ ਸੰਘਰਸ਼ ਕਰਾਂਗੇ। ਇਸ ਸਮੇਂ ਯੂਥ ਆਗੂ ਸ਼ਿੰਦਰਪਾਲ ਸਿੰਘ ਮੱਲਕੇ, ਲਖਵੀਰ ਸਿੰਘ ਮੋਦਨ ਸਿੰਘ, ਬਲਵਿੰਦਰ ਸਿੰਘ, ਸ਼ਿਗਾਰਾ ਸਿੰਘ, ਕੁਲਦੀਪ ਸਿੰਘ, ਪ੍ਰਸ਼ੋਤਮ ਸ਼ਰਮਾ, ਮੰਦਰ ਮੁਹਾਰ ਅਤੇ ਰਾਜਵੀਰ ਸਿੰਘ ਤੋਂ ਇਲਾਵਾ ਕਿਸਾਨ ਹਾਜ਼ਰ ਸਨ।
ਕੀ ਕਹਿਣੈ ਗਰਿੱਡ ਇੰਚਾਰਜ ਦਾ
ਜਦੋਂ ਇਸ ਮਾਮਲੇ ਸਬੰਧੀ ਪਾਵਰਕਾਮ ਗਰਿੱਡ ਮੱਲਕੇ ਦੇ ਇੰਚਾਰਜ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਕਿਸਾਨ ਸਤਿਕਾਰਯੋਗ ਹਨ। ਅਸੀ ਕਿਸੇ ਨਾਲ ਕੋਈ ਪੱਖਪਾਤ ਨਹੀਂ ਕਰਦੇ ਪਿਛਲੇ ਦਿਨੀਂ ਕੁੱਝ ਤਕਨੀਕੀ ਖਰਾਬੀ ਦੇ ਕਾਰਨ ਕਿਸਾਨਾਂ ਨੂੰ ਵਾਕਿਆ ਹੀ ਬਿਜਲੀ ਸਪਲਾਈ ਨਹੀਂ ਮਿਲੀ ਪਰ ਹੁਣ ਉਨ੍ਹਾਂ ਨੂੰ ਬਾਕੀ ਕੁੱਝ ਸਪਲਾਈ ਵਾਧੂ ਦੇ ਦਿੱਤੀ ਜਾਵੇਗੀ।