ਕਿਸਾਨਾਂ ਨੇ ਅਨਾਜ਼ ਮੰਡੀ ਵਿਖੇ ਸਰਕਾਰ ਖਿਲਾਫ ਦਿੱਤਾ ਧਰਨਾ

Wednesday, Feb 28, 2018 - 05:02 PM (IST)

ਕਿਸਾਨਾਂ ਨੇ ਅਨਾਜ਼ ਮੰਡੀ ਵਿਖੇ ਸਰਕਾਰ ਖਿਲਾਫ ਦਿੱਤਾ ਧਰਨਾ

ਚੀਮਾ ਮੰਡੀ (ਗੋਇਲ) - ਪਿਛਲੇ 7 ਦਿਨਾਂ ਤੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕਰਨ ਲਈ ਕਸਬੇ ਦੀ ਅਨਾਜ਼ ਮੰਡੀ ਵਿਚ ਪੱਕੇ ਮੋਰਚੇ 'ਤੇ ਬੈਠੇ ਸੈਂਕੜੇ ਕਿਸਾਨਾਂ ਨੇ ਬੁੱਧਵਾਰ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਗੁਰਦੁਆਰਾ ਸ੍ਰੀ ਜਨਮ ਅਸਥਾਨ ਸਾਹਿਬ ਸੰਤ ਅਤਰ ਸਿੰਘ ਜੀ ਵਿਖੇ ਮੱਥਾ ਟੇਕਿਆ। ਜ਼ਿਕਰਯੋਗ ਹੈ ਕਿ ਆਪਣੀਆਂ ਕਿਸਾਨੀ ਮੰਗਾਂ ਲਈ ਕੇਂਦਰ ਸਰਕਾਰ ਦੇ ਸਨਮੁੱਖ ਧਰਨਾ ਦੇਣ ਲਈ ਦਿੱਲੀ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਗਰੁੱਪ ਦੇ ਹਜ਼ਾਰਾਂ ਕਿਸਾਨਾਂ ਨੂੰ ਪਿਛਲੀ 22 ਫਰਵਰੀ ਨੂੰ ਪੁਲਸ ਨੇ ਜ਼ਿਲਾ ਮਾਨਸਾ ਤੇ ਸੰਗਰੂਰ ਦੀ ਹੱਦ ਤੇ ਰੋਕ ਦਿੱਤਾ ਗਿਆ ਸੀ, ਜਿਸ ਦੇ ਰੋਸ ਵੱਜੋਂ ਕਸਬੇ ਦੀ ਅਨਾਜ਼ ਮੰਡੀ ਵਿਚ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਕਿਸਾਨਾਂ ਨੇ ਰੋਸ ਪ੍ਰਗਟ ਕਰਦੇ ਹੋਏ ਅਣਮਿਥੇ ਸਮੇ ਲਈ ਧਰਨਾ ਮਾਰ ਦਿੱਤਾ ਸੀ, ਜਥੇਬੰਦੀ ਦਾ ਪੱਖ ਹੈ ਕਿ ਉਹ ਸਰਕਾਰ ਵਲੋਂ ਆਪਣੀਆਂ ਮੰਗਾ ਨਾ ਮੰਨੇ ਜਾਣ ਤੱਕ ਧਰਨਾ ਜਾਰੀ ਰੱਖੇਗੀ।


Related News