ਦਰੱਖਤ ਨਾਲ ਫਾਹ ਲੈ ​​​​​​​ਕਿਸਾਨ ਨੇ ਕੀਤੀ ਖੁਦਕਸ਼ੀ

08/22/2019 1:47:27 AM

ਸਾਦਿਕ, (ਦੀਪਕ)– ਸਾਦਿਕ-ਫਰੀਦਕੋਟ ਰੋਡ ’ਤੇ ਸਥਿਤ ਗੁਰੂ ਅਰਜਨ ਦੇਵ ਨਗਰ ਮਾਨੀ ਸਿੰਘ ਵਾਲਾ ਦੇ ਕਿਸਾਨ ਸਾਰਜ ਸਿੰਘ ਪੁੱਤਰ ਗੁਰਚਰਨ ਸਿੰਘ (50) ਵੱਲੋਂ ਆਪਣੇ ਖੇਤ ਜਾ ਕੇ ਦਰੱਖਤ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖੁਦਕੁਸ਼ੀ ਕਰਨ ਦਾ ਕਾਰਣ ਉਸ ਦੇ ਸਿਰ ਬੈਂਕ ਦਾ ਲੱਖਾਂ ਰੁਪਏ ਦਾ ਕਰਜ਼ਾ ਦੱਸਿਆ ਜਾ ਰਿਹਾ ਹੈ ਜਿਸ ਕਾਰਣ ਉਹ ਪ੍ਰੇਸ਼ਾਨ ਰਹਿੰਦਾ ਸੀ। ਉਹ ਆਪਣੇ ਪਿੱਛੇ ਇਕ ਬੇਟਾ, ਬੇਟੀ ਅਤੇ ਪਤਨੀ ਨੂੰ ਛੱਡ ਗਏ ਹਨ। ਇਸ ਮਾਮਲੇ ਦੀ ਤਫਤੀਸ਼ ਛਿੰਦਰਪਾਲ ਸਿੰਘ ਏ. ਐੱਸ. ਆਈ. ਥਾਣਾ ਸਾਦਿਕ ਕਰ ਰਹੇ ਹਨ।


Bharat Thapa

Content Editor

Related News