‘ਜਾਫਰਪੁਰ ਦੇ ਕਿਸਾਨ ਦਾ ਬੇਟਾ ਬਣਿਆ ਜੱਜ’

12/20/2020 10:29:08 AM

ਡਕਾਲਾ (ਨਰਿੰਦਰ): ਹਲਕਾ ਸਨੌਰ ਦੇ ਪਿੰਡ ਜਾਫਰਪੁਰ ਤੋਂ ਕਿਸਾਨ ਦੇ ਬੇਟੇ ਹਰਜੋਤ ਸਿੰਘ ਔਜਲਾ (23) ਨੇ ਦਿੱਲੀ ਜੁਡੀਸ਼ੀਅਲ ਦੀ ਪ੍ਰੀਖਿਆ ਵਿਖੇ ਝੰਡਾ ਗੱਡਦੇ ਹੋਏ ਆਲ ਇੰਡੀਆ ’ਚ 24ਵਾਂ ਰੈਂਕ ਹਾਸਲ ਕਰ ਕੇ, ਪ੍ਰੀਖਿਆ ’ਚ ਸਫ਼ਲਤਾ ਪ੍ਰਾਪਤ ਕਰ ਕੇ ਮਾਪਿਆਂ, ਪਿੰਡ ਅਤੇ ਜ਼ਿਲੇ੍ਹ ਦਾ ਨਾਂ ਰੋਸ਼ਨ ਕੀਤਾ ਹੈ। ਦਿੱਲੀ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰ ਕੇ ਦਿੱਲੀ ਵਿਖੇ ਜੱਜ ਬਣਨ ਵਾਲੇ ਹਰਜੋਤ ਔਜਲਾ ਦੇ ਪਰਿਵਾਰ ’ਚ ਇਸ ਵੱਡੀ ਸਫਲਤਾ ’ਤੇ ਖੁਸ਼ੀ ਦਾ ਮਾਹੌਲ ਹੈ।

ਹਰਜੋਤ ਔਜਲਾ ਦੇ ਪਿਤਾ ਗੁਰਪ੍ਰੀਤ ਸਿੰਘ, ਮਾਤਾ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਇਸ ਪ੍ਰੀਖਿਆ ਨੂੰ ਪਾਸ ਕਰ ਕੇ ਜੱਜ ਬਣਨ ਵਾਲਾ ਪਿੰਡ ਦਾ ਪਹਿਲਾ ਮੁੰਡਾ ਹੈ, ਜਿਸ ਨੇ ਆਪਣੀ ਮਿਹਨਤ ਨਾਲ ਪੂਰੇ ਪਿੰਡ ਦਾ ਮਾਣ ਵਧਾਇਆ ਹੈ। ਦਿੱਲੀ ਜੁਡੀਸ਼ੀਅਲ ਦੀ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਹਰਜੋਤ ਔਜਲਾ ਨੇ ਦੱਸਿਆ ਕਿ ਮਿਹਨਤ, ਲਗਨ ਅਤੇ ਅਨੁਸ਼ਾਸਨ ਦੇ ਨਾਲ ਉਹ ਇਸ ਪ੍ਰੀਖਿਆ ਨੂੰ ਦੂਜੇ ਮੌਕੇ ’ਚ ਪਾਸ ਕਰਨ ’ਚ ਸਫਲ ਹੋਇਆ।


Shyna

Content Editor

Related News