ਫਰੀਦਕੋਟ ਪੁਲਸ ਵੱਲੋਂ ਸਾਢੇ 3 ਲੱਖ ਦੇ ਪਟਾਕਿਆਂ ਸਮੇਤ 1 ਕਾਬੂ

11/12/2020 1:03:56 AM

ਫਰੀਦਕੋਟ, (ਰਾਜਨ)- ਪੁਲਸ ਵੱਲੋਂ ਸਥਾਨਕ ਸ਼ਹਿਰ ਅੰਦਰ ਭੀਡ਼ੇ ਇਲਾਕੇ ਵਿਚ ਬਣਾਏ ਸਟੋਰ ਵਿਚੋਂ ਭਾਰੀ ਮਾਤਰਾ ਵਿਚ ਛੋਟੇ ਅਤੇ ਵੱਡੇ ਪਟਾਖਿਆਂ ਦੀ ਖੇਪ ਬਰਾਮਦ ਕਰਕੇ ਇਕ ਦੁਕਾਨਦਾਰ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਇਹ ਜਾਣਕਾਰੀ ਅੱਜ ਇੱਥੇ ਡੀ. ਐੱਸ . ਪੀ. ਸਤਵਿੰਦਰ ਸਿੰਘ ਵਿਰਕ ਨੇ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲਾ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੋਪਾਲ ਕ੍ਰਿਸ਼ਨ ਪੁੱਤਰ ਸ਼ਾਮ ਲਾਲ ਵਾਸੀ ਮੁੱਹਲਾ ਸੇਠੀਆਂ, ਨੇਡ਼ੇ ਪੁਰਾਂਣਾ ਡਾਕਖਾਨਾ, ਫ਼ਰੀਦਕੋਟ ਜੋ ਕਰਿਆਨੇ ਦੀ ਦੁਕਾਨ ਕਰਦਾ ਹੈ ਨੇ ਇਕ ਤੰਗ ਗਲੀ ਵਿਚ ਸਟੋਰ ਵਿਚ ਭਾਰੀ ਮਾਤਰਾ ਵਿਚ ਪਟਾਕੇ ਸਟੋਰ ਕੀਤੇ ਹੋਏ ਹਨ ਜਿਸ ਕਾਰਣ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸੂਚਨਾ ਮਿਲਣ ’ਤੇ ਥਾਣਾ ਸਿਟੀ ਮੁਖੀ ਗੁਰਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਜਿਸ ਵਿਚ ਏ.ਐੱਸ.ਆਈ. ਸ਼ਵਿੰਦਰ ਸਿੰਘ, ਪੀ. ਐੱਚ. ਜੀ. ਸੁਰਜਨ ਸਿੰਘ, ਗੁਰਬਚਨ ਸਿੰਘ, ਐੱਚ. ਸੀ. ਲਾਲ ਚੰਦ, ਮੰਦਰ ਸਿੰਘ ਅਤੇ ਚੰਦ ਸਿੰਘ ਸ਼ਾਮਲ ਸਨ ਨੇ ਜਦ ਠਿਕਾਣੇ ’ਤੇ ਰੇਡ ਮਾਰੀ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਨੇ ਸੰਘਣੀ ਆਬਾਦੀ ਵਿਚ ਸਟੋਰ ਕੀਤੀ ਪਟਾਕਿਆਂ ਦੀ ਖੇਪ 30 ਡੱਬੇ ਜਿਸਦੀ ਕੀਮਤ ਕਰੀਬ ਸਾਢੇ ਤਿੰਨ ਲੱਖ ਰੁਪਏ ਬਣਦੀ ਹੈ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਪੂਰੀ ਪਡ਼ਤਾਲ ਕੀਤੀ ਜਾਵੇਗੀ।


Bharat Thapa

Content Editor

Related News