ਜਿਨਸੀ ਸੋਸ਼ਣ ਵਿਵਾਦ : ਐਕਸ਼ਨ ਕਮੇਟੀ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ

Sunday, Nov 17, 2019 - 02:22 PM (IST)

ਜਿਨਸੀ ਸੋਸ਼ਣ ਵਿਵਾਦ : ਐਕਸ਼ਨ ਕਮੇਟੀ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ

ਫਰੀਦਕੋਟ (ਜਗਤਾਰ, ਰਾਜਨ) - ਜਿਨਸੀ ਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ 'ਚ ਵਿਦਿਆਰਥੀਆਂ, ਔਰਤਾਂ, ਮਜ਼ਦੂਰਾਂ ਤੇ ਕਿਸਾਨਾਂ ਦੇ ਕਾਫ਼ਲੇ ਨੇ ਪੀੜਤ ਸਣੇ ਜਿਨਸੀ ਸੋਸ਼ਣ ਕਰਨ ਵਾਲੇ ਡਾਕਟਰ 'ਤੇ ਪਰਚਾ ਦਰਜ ਕਰਾਉਣ ਲਈ ਡੀ.ਸੀ . ਫਰੀਦਕੋਟ ਕਚਹਿਰੀਆਂ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤੀ। ਉਕਤ ਲੋਕਾਂ ਨੇ ਪੱਕਾ ਧਰਨਾ ਲਾਉਣ ਲਈ ਜਦੋਂ ਮਾਰਚ ਕੀਤਾ ਤਾਂ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਡੀ. ਸੀ . ਦਫ਼ਤਰ ਦੇ ਬਾਹਰ ਰੋਕ ਲਿਆ, ਜਿਸ ਕਾਰਨ ਐਕਸ਼ਨ ਕਮੇਟੀ ਨੇ ਕਚਹਿਰੀ ਰੋਡ ਜਾਮ ਕਰਕੇ ਉੱਥੇ ਹੀ ਧਰਨਾ ਲੱਗਾ ਦਿੱਤਾ।

ਪੰਜਾਬ ਸਟੂਡੈਂਟਸ ਯੂਨੀਅਨ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫ਼ਰੀਦਕੋਟ ਦੀ ਇਕ ਮਹਿਲਾ ਡਾਕਟਰ ਨਾਲ ਜਿਨਸੀ ਸੋਸ਼ਣ ਕਰਨ ਤੇ ਉਸ ਦਾ ਕਰੀਅਰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਡਾਕਟਰਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। 3 ਮਹੀਨੇ ਪਹਿਲਾਂ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ । ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ 10 ਨਵੰਬਰ ਨੂੰ ਕੇਵਲ ਔਰਤਾਂ ਅਤੇ ਵਿਦਿਆਰਥਣਾਂ ਨੇ ਡੀ. ਸੀ. ਦਫ਼ਤਰ ਵੱਲ ਮਾਰਚ ਕੀਤਾ ਤਾਂ ਪ੍ਰਸ਼ਾਸਨ ਨੇ 15 ਨਵੰਬਰ ਤੱਕ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ।

ਭਰੋਸਾ ਦੇ ਬਾਵਜੂਦ ਕਾਰਵਾਈ ਨਾ ਹੋਣ 'ਤੇ ਐਕਸ਼ਨ ਕਮੇਟੀ ਨੇ ਡੀ. ਸੀ. ਫਰੀਦਕੋਟ ਕਚਹਿਰੀਆਂ ਦੇ ਸਾਹਮਣੇ ਪੱਕਾ ਧਰਨਾ ਦੇਣ ਦੀ ਸ਼ੁਰੂਆਤ ਕਰਨ ਦਾ ਐਲਾਨ ਕਰਦਿਆਂ ਧਰਨਾ ਲੱਗਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਮਸਲਾ ਹੱਲ ਨਾ ਹੋਣ ਤੱਕ ਧਰਨੇ 'ਤੇ ਡੱਟਣ ਦਾ ਐਲਾਨ ਕੀਤਾ।


author

rajwinder kaur

Content Editor

Related News