347 ਫੈਂਸੀ ਨੰਬਰਾਂ ਦੀ ਹੋਈ ਨੀਲਾਮੀ, ਵਿਭਾਗ ਨੂੰ ਮਿਲਿਆ 90 ਲੱਖ ਰੁਪਏ ਦਾ ਟੈਕਸ

Saturday, Jan 19, 2019 - 03:40 AM (IST)

347 ਫੈਂਸੀ ਨੰਬਰਾਂ ਦੀ ਹੋਈ ਨੀਲਾਮੀ, ਵਿਭਾਗ ਨੂੰ ਮਿਲਿਆ 90 ਲੱਖ ਰੁਪਏ ਦਾ ਟੈਕਸ

ਚੰਡੀਗੜ੍ਹ, (ਰਾਜਿੰਦਰ ਸ਼ਰਮਾ)– ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਵਿਭਾਗ ਦੀ ਸੀ. ਐੱਚ. 01-ਬੀ. ਬੀ. ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਈ-ਆਕਸ਼ਨ ਦਾ ਸ਼ੁੱਕਰਵਾਰ ਨੂੰ ਆਖਰੀ ਦਿਨ ਸੀ, ਜਿਸ ਵਿਚ 0001 ਨੰਬਰ 50 ਹਜ਼ਾਰ ਰਿਜ਼ਰਵ ਪ੍ਰਾਈਜ਼ ਦੇ ਮੁਕਾਬਲੇ 7.30 ਲੱਖ  ਰੁਪਏ ਵਿਚ ਨੀਲਾਮ ਹੋਇਆ। ਇਸ ਨੰਬਰ ਨੂੰ ਹਰੀਸ਼  ਗੋਇਲ ਨੇ ਆਪਣੀ ਵਾਲਵੋ ਕਾਰ ਲਈ  ਖਰੀਦਿਆ ਹੈ। ਵਿਭਾਗ  ਈ-ਆਕਸ਼ਨ  ਵਿਚ ਕੁਲ 347 ਨੰਬਰਾਂ ਦੀ ਆਕਸ਼ਨ ਕਰਵਾਉਣ ਵਿਚ ਸਫਲ ਰਿਹਾ, ਜਿਸ ਤੋਂ 90 ਲੱਖ ਰੁਪਏ ਦੇ ਲਗਭਗ ਟੈਕਸ ਪ੍ਰਾਪਤ ਹੋਇਆ। ਓਧਰ 9900 ਨੰਬਰ 5 ਹਜ਼ਾਰ ਰਿਜ਼ਰਵ ਮੁੱਲ ਦੀ ਥਾਂ 5 ਲੱਖ ਰੁਪਏ, 0005 ਨੰਬਰ 2.99 ਲੱਖ, 0009 ਨੰਬਰ 2.55 ਲੱਖ, 9999 ਨੰਬਰ 2.41 ਲੱਖ ਅਤੇ 7777 ਨੰਬਰ 1.90 ਲੱਖ ਰੁਪਏ ਵਿਚ ਨੀਲਾਮ ਹੋਇਆ। ਆਰ. ਐੱਲ. ਏ. ਦੇ ਇਸ ਸੀਰੀਜ਼ ਦੇ 0001 ਤੋਂ ਲੈ ਕੇ 9999 ਤਕ ਨੰਬਰਾਂ ਨੂੰ ਨੀਲਾਮੀ ਲਈ ਰੱਖਿਆ ਸੀ।ਆਰ. ਐੱਲ. ਏ. ਨੇ ਫੈਂਸੀ ਨੰਬਰਾਂ ਦੀ ਨੀਲਾਮੀ ਤੋਂ ਦੂਜੀ ਵਾਰ ਸਭ ਤੋਂ ਜ਼ਿਆਦਾ ਟੈਕਸ ਪ੍ਰਾਪਤ ਕੀਤਾ ਹੈ ਕਿਉਂਕਿ 2015 ਵਿਚ ਵਿਭਾਗ ਨੂੰ ਨੀਲਾਮੀ ਤੋਂ 99 ਲੱਖ ਰੁਪਏ ਦਾ ਟੈਕਸ ਪ੍ਰਾਪਤ ਹੋਇਆ ਸੀ। ਇਸ ਤੋਂ ਪਹਿਲਾਂ ਨੀਲਾਮੀ ਵਿਚ ਆਰ. ਐੱਲ. ਏ. ਨੂੰ ਸਿਰਫ 37 ਲੱਖ ਰੁਪਏ ਦਾ ਟੈਕਸ ਪ੍ਰਾਪਤ ਹੋਇਆ ਸੀ। 2012 ਵਿਚ ਸੈਕਟਰ-44 ਦੇ ਇਕ ਰੈਜ਼ੀਡੈਂਟ ਨੇ ਸੀ. ਐੱਚ. 01 ਏ. ਪੀ. ਸੀਰੀਜ਼ ਦੇ 0001 ਲਈ ਸਭ ਤੋਂ ਜ਼ਿਆਦਾ 26.05 ਲੱਖ ਰੁਪਏ ਦੀ ਬੋਲੀ ਲਗਾਈ ਸੀ। ਉਨ੍ਹਾਂ ਨੇ ਆਪਣੀ ਮਰਸਡੀਜ਼ ਬੈਂਜ਼ ਲਈ ਇਹ ਨੰਬਰ ਖ੍ਰੀਦਿਆ ਸੀ। ਯੋਗ ਬਿਡਰਾਂ ਨੂੰ ਆਰ. ਐੱਲ. ਏ. ਵਿਚ ਆਪਣਾ ਵਾਹਨ ਰਜਿਸਟਰਡ ਕਰਵਾਉਣਾ ਹੋਵੇਗਾ ਅਤੇ ਇਕ ਮਹੀਨੇ ਦੇ ਅੰਦਰ ਬਿਡ ਦਾ ਬੈਲੇਂਸ ਅਮਾਊਂਟ ਜਮ੍ਹਾ ਕਰਵਾਉਣਾ ਹੋਵੇਗਾ, ਨਹੀਂ ਤਾਂ ਉਨ੍ਹਾਂ ਨੂੰ 10 ਫੀਸਦੀ ਪੈਨਲਟੀ ਦਾ ਸਾਹਮਣਾ ਕਰਨਾ ਪਵੇਗਾ। ਵਿਭਾਗ ਨੇ ਨੀਲਾਮੀ ਦਾ ਰਿਜ਼ਲਟ ਵੈੱਬਸਾਈਟ ’ਤੇ ਅੱਪਡੇਟ ਕਰ ਦਿੱਤਾ ਹੈ ਅਤੇ ਸਫਲ ਬਿਡਰਾਂ ਨੂੰ ਮੈਸੇਜ ਰਾਹੀਂ ਵੀ ਸੂਚਿਤ ਕਰ ਦਿੱਤਾ ਹੈ। ਗੌਰਤਲਬ ਹੈ ਕਿ ਇਸ ਲਈ ਰਜਿਸਟ੍ਰੇਸ਼ਨ 9 ਜਨਵਰੀ ਤੋਂ 15 ਜਨਵਰੀ ਸ਼ਾਮ 5 ਵਜੇ ਤਕ ਚਲਾਈ ਸੀ, ਜਿਸ ਤੋਂ ਬਾਅਦ ਈ-ਆਕਸ਼ਨ 16 ਜਨਵਰੀ ਤੋਂ ਸ਼ੁਰੂ ਹੋਈ ਸੀ। ਪ੍ਰਸ਼ਾਸਨ ਦੇ ਨਿਯਮਾਂ ਤਹਿਤ ਆਕਸ਼ਨ ਵਿਚ ਉਹੋ ਲੋਕ ਹੀ ਭਾਗ ਲੈ ਸਕਦੇ ਹਨ, ਜਿਨ੍ਹਾਂ ਨੇ ਚੰਡੀਗੜ੍ਹ ਐਡਰੈੱਸ ’ਤੇ ਆਪਣਾ ਘਰ ਖਰੀਦਿਆ ਹੋਵੇ। ਈ-ਆਕਸ਼ਨ ਵਿਚ ਭਾਗ ਲੈਣ ਲਈ  ਸੇਲ ਲੈਟਰ, ਫਾਰਮ ਨੰਬਰ 21, ਆਧਾਰ ਕਾਰਡ ਅਤੇ ਰਿਹਾਇਸ਼ ਦਾ ਪਰੂਫ ਲਾਜ਼ਮੀ ਹੁੰਦਾ ਹੈ।


author

KamalJeet Singh

Content Editor

Related News