ਜਾਅਲੀ ਕਿੰਨਰਾਂ ਨੇ ਬੱਸਾਂ ’ਚ ਮਚਾਈ ਲੁੱਟ, ਕੱਪੜੇ ਉਤਾਰ ਸਵਾਰੀਆਂ ਨੂੰ ਕੀਤਾ ਪ੍ਰੇਸ਼ਾਨ ਤੇ ਸ਼ਰਮਸਾਰ

05/04/2022 5:04:06 PM

ਤਪਾ ਮੰਡੀ (ਮੇਸ਼ੀ) : ਅੱਜ ਕੱਲ ਸਰਕਾਰੀ ਬੱਸਾਂ ’ਚ ਨਕਲੀ ਕਿੰਨਰਾਂ ਦੀ ਭਰਮਾਰ ਦਿਖਾਈ ਦੇ ਰਹੀ ਹੈ ਜਿਸ ਦੌਰਾਨ ਸਵਾਰੀਆਂ ਤੋਂ ਧੱਕੇ ਨਾਲ ਪੈਸੇ ਮੰਗ ਕੇ ਲੁੱਟ ਮਚਾਈ ਹੋਈ ਹੈ ਅਤੇ ਜੇਕਰ ਕੋਈ ਵੀ ਬੱਸ ਸਵਾਰੀ ਪੈਸੇ ਨਹੀਂ ਦਿੰਦੀ ਤਾਂ ਬਦਸਲੂਕੀ ਦੇਖਣ ਨੂੰ ਮਿਲਦੀ ਹੈ। ਅਜਿਹਾ ਹੀ ਮਾਮਲਾ ਤਪਾ ਤੋਂ ਬੱਸ ’ਤੇ ਸਵਾਰ ਨੇੜਲੇ ਖੇਤਰ ਦੀ ਸਵਾਰੀ ਔਰਤ ਨੇ ਪੱਤਰਕਾਰਾਂ ਨੂੰ ਇਸ ਧੱਕੇਸ਼ਾਹੀ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਪੀੜ੍ਹਤ ਔਰਤ ਨੇ ਕਿਹਾ ਕਿ ਉਹ ਕਿੰਨਰ ਸਮਾਜ ਦਾ ਸਤਿਕਾਰ ਕਰਦੇ ਹਨ ਪਰ ਕਿੰਨਰ ਸਮਾਜ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਕੁਝ ਨਕਲੀ ਤੌਰ ’ਤੇ ਕਿੰਨਰ ਬਣਕੇ ਬੱਸ ਦੀਆਂ ਸਵਾਰੀਆਂ ਦੀ ਲੁੱਟ ਕਰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਬਠਿੰਡਾ 'ਚ ਭਰਾਵਾਂ ਦੇ ਪਿਆਰ ਦੀ ਕਹਾਣੀ, ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣ ਛੋਟੇ ਨੇ ਵੀ ਤੋੜਿਆ ਦਮ

 ਜਾਣਕਾਰੀ ਦਿੰਦਿਆਂ ਔਰਤ ਨੇ ਦੱਸਿਆ ਕਿ ਬੀਤੀ ਸ਼ਾਮ ਦੌਰਾਨ ਉਹ ਪੀਆਰਟੀਸੀ ਬੱਸ ਰਾਹੀਂ ਬਠਿੰਡਾ ਤੋਂ ਬਰਨਾਲਾ ਆ ਰਹੇ ਸਨ ਤਾਂ ਤਪਾ ਜਾਂ ਰਾਮਪੁਰਾ ਤੋਂ ਇਕ ਨਕਲੀ ਕਿੰਨਰ ਜਿਸ ਕੋਲ ਇੱਕ ਛੋਟਾ ਬੱਚਾ ਸੀ ਜੋ ਬੱਸ ਵਿੱਚ ਸਵਾਰ ਹੋ ਗਿਆ। ਜਿਸ ਨੇ ਬੱਸ ਵਿਚ ਬੈਠੀਆਂ ਸਵਾਰੀਆਂ ਤੋਂ ਪੈਸਿਆਂ ਦੀ ਮੰਗ ਕੀਤੀ। ਕੁਝ ਸਵਾਰੀਆਂ ਵੱਲੋਂ ਮਨਾਂ ਕਰ ਦਿੱਤਾ ਤਾਂ ਆਪਣੇ ਨਕਲੀ ਕਿੰਨਰ ਨੇ ਸਵਾਰੀਆਂ ਨਾਲ ਬਦਸਲੂਕੀ ਕਰਦੇ ਹੋਏ ਆਪਣੇ ਕੱਪੜੇ ਉਤਾਰਣ ਦਾ ਡਰਾਮਾ ਸ਼ੁਰੂ ਕਰ ਦਿੱਤਾ, ਜਿਸ ਨੂੰ ਵੇਖਕੇ ਬੱਸ ਵਿੱਚ ਬੈਠੀਆਂ ਸਵਾਰੀਆਂ ਸ਼ਰਮਸ਼ਾਰ ਹੋ ਗਈਆਂ ਅਤੇ ਇਹ ਨਕਲੀ ਕਿੰਨਰ ਜੋ ਹੰਡਿਆਇਆ ਵਿਖੇ ਬੱਸ ’ਚੋਂ ਉਤਰ ਗਿਆ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਤੇ ਉਸਦੇ ਪੁੱਤ ਦੀ ਗੁੰਡਾਗਰਦੀ, ਗਰਭਵਤੀ ਔਰਤ ਸਮੇਤ ਕਈਆਂ ਨੂੰ ਕੀਤਾ ਜ਼ਖਮੀ

ਬੱਸ ਦੇ ਸੰਬੰਧ ਡਰਾਈਵਰ ਕੰਡਕਟਰ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਪ੍ਰਸ਼ਾਸਨ ਦੀ ਕੋਈ ਵੀ ਮਦਦ ਨਹੀਂ ਲਈ ਅਤੇ ਨਾ ਹੀ ਬੱਸ ਨੂੰ ਪੁਲਸ ਥਾਣੇ ਵਿੱਚ ਲਿਜਾਇਆ ਗਿਆ। ਇਸ ਮੌਕੇ ਪੀੜ੍ਹਤ ਸਵਾਰੀਆਂ ਨੇ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਤੋਂ ਮੰਗ ਕਰਦੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਨੂੰ ਕਾਇਮ ਰੱਖਣ ਲਈ ਬੱਸਾਂ ਵਿਚ ਸੁਰੱਖਿਆ ਪ੍ਰਬੰਧ ਮੁਹੱਈਆ ਕਰਾਏ ਜਾਣ। ਸਰਕਾਰੀ ਬੱਸਾਂ ਵਿੱਚ ਸੀਸੀਟੀਵੀ ਕੈਮਰੇ ਲਾਏ ਜਾਣ। ਕਿੰਨਰ ਸਮਾਜ ਵੀ ਅੱਗੇ ਆਉਣਾ ਚਾਹੀਦਾ ਹੈ ਜਿਸ ਨਾਲ ਨਕਲੀ ਕਿੰਨਰਾਂ ’ਤੇ ਸ਼ਿਕੰਜਾ ਕਸਿਆ ਜਾ ਸਕੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News