ਮੋਗਾ ਵਿਖੇ ਝੂਠੀ ਜਬਰ-ਜ਼ਿਨਾਹ ਦੀ ਖ਼ਬਰ ਨੇ ਮਚਾਇਆ ਤਹਿਲਕਾ, ਕਾਰਵਾਈ ਦੀ ਮੰਗ

Monday, Jan 26, 2026 - 06:22 PM (IST)

ਮੋਗਾ ਵਿਖੇ ਝੂਠੀ ਜਬਰ-ਜ਼ਿਨਾਹ ਦੀ ਖ਼ਬਰ ਨੇ ਮਚਾਇਆ ਤਹਿਲਕਾ, ਕਾਰਵਾਈ ਦੀ ਮੰਗ

ਸਮਾਲਸਰ (ਸੁਰਿੰਦਰ ਸੇਖਾ)- ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੇਖਾ ਖੁਰਦ ਵਿਖੇ ਇਕ 40-45 ਸਾਲਾ ਅੰਮ੍ਰਿਤਧਾਰੀ ਵਿਅਕਤੀ ਵੱਲੋਂ ਦੋ ਸਾਲਾਂ ਦੀ ਬੱਚੀ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਉਪਰੰਤ ਕਤਲ ਕੀਤੇ ਜਾਣ ਸੰਬੰਧੀ ਫਲਾਈ ਗਈ ਝੂਠੀ ਖ਼ਬਰ ਨੇ ਪੂਰੇ ਜ਼ਿਲ੍ਹੇ ਵਿੱਚ ਤਹਿਲਕਾ ਮਚਾ ਦਿੱਤਾ। 

ਇਸ ਫੇਕ ਖ਼ਬਰ ਦੇ ਫੈਲਦੇ ਹੀ ਜਿੱਥੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਉੱਥੇ ਹੀ ਪੁਲਸ ਪ੍ਰਸ਼ਾਸਨ ਨੂੰ ਵੀ ਤੁਰੰਤ ਹਰਕਤ ਵਿੱਚ ਆਉਣਾ ਪਿਆ। ਜ਼ਿਕਰਯੋਗ ਹੈ ਕਿ ਇਹ ਘਟਨਾ ਉਸ ਸਮੇਂ ਫਲਾਈ ਗਈ, ਜਦੋਂ ਜ਼ਿਲ੍ਹੇ ਵਿੱਚ ਗਣਤੰਤਰ ਦਿਵਸ ਦੇ ਮੌਕੇ ’ਤੇ ਜ਼ਿਲ੍ਹਾ ਪੱਧਰੀ ਅਤੇ ਵੱਖ-ਵੱਖ ਸਬ ਡਿਵੀਜ਼ਨਾਂ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਇਕ ਬਲੋਗਰ ਵੱਲੋਂ ਸੋਸ਼ਲ ਮੀਡੀਆ ’ਤੇ ਬਿਨਾਂ ਕਿਸੇ ਤਸਦੀਕ ਦੇ ਅਜਿਹੀ ਸਨਸਨੀਖੇਜ਼ ਅਤੇ ਗੰਭੀਰ ਝੂਠੀ ਪੋਸਟ ਵਾਇਰਲ ਕਰ ਦਿੱਤੀ ਗਈ, ਜਿਸ ਨਾਲ ਲੋਕਾਂ ਵਿੱਚ ਡਰ ਅਤੇ ਗੁੱਸਾ ਦੋਵੇਂ ਪੈਦਾ ਹੋ ਗਏ। ਕਈ ਲੋਕਾਂ ਨੇ ਇਸ ਖ਼ਬਰ ਨੂੰ ਸੱਚ ਮੰਨ ਕੇ ਅੱਗੇ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ: ਪੰਜਾਬ 'ਚ 24 ਘੰਟੇ ਅਹਿਮ! Alert ਹੋ ਗਿਆ ਜਾਰੀ, 30 ਜਨਵਰੀ ਤੱਕ ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ

ਮਾਮਲੇ ਦੀ ਜਾਣਕਾਰੀ ਮਿਲਦੇ ਹੀ ਸਮਾਲਸਰ ਪੁਲਸ ਵੱਲੋਂ ਤੁਰੰਤ ਜਾਂਚ ਅਰੰਭ ਕਰ ਦਿੱਤੀ ਗਈ, ਜਿਸ ਤੋਂ ਬਾਅਦ ਸਪਸ਼ਟ ਹੋਇਆ ਕਿ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਤਾਂ ਵਾਪਰੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਦਰਜ ਹੈ। ਬਾਅਦ 'ਚ ਜਿਸ ਬਲੋਗਰ ਵੱਲੋਂ ਇਹ ਪੋਸਟ ਕੀਤੀ ਗਈ ਸੀ, ਉਸ ਨੇ ਆਪਣੀ ਪੋਸਟ ਚੁੱਪਚਾਪ ਡਿਲੀਟ ਕਰ ਦਿੱਤੀ ਪਰ ਤਦ ਤੱਕ ਇਹ ਝੂਠੀ ਖ਼ਬਰ ਕਾਫ਼ੀ ਹੱਦ ਤੱਕ ਫੈਲ ਚੁੱਕੀ ਸੀ। ਇਕ ਅੰਮ੍ਰਿਤਧਾਰੀ ਸਿੱਖ ਵਿਅਕਤੀ ਨੂੰ ਜਾਣ-ਬੁੱਝ ਕੇ ਅਜਿਹੇ ਘਿਨੌਣੇ ਅਪਰਾਧ ਨਾਲ ਜੋੜਨ ਕਾਰਨ ਸਿੱਖ ਕੌਮ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੁੱਧੀਜੀਵੀਆਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਕਸਰ ਕੁਝ ਬਲੋਗਰ ਅਤੇ ਸੋਸ਼ਲ ਮੀਡੀਆ ਯੂਜ਼ਰ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਅਜਿਹੀਆਂ ਝੂਠੀਆਂ ਅਫ਼ਵਾਹਾਂ ਫਲਾਉਂਦੇ ਹਨ, ਜੋ ਸਮਾਜਕ ਸਾਂਝ ਅਤੇ ਸ਼ਾਂਤੀ ਲਈ ਖ਼ਤਰਾ ਹਨ। 

ਇਹ ਵੀ ਪੜ੍ਹੋ: ਜਲੰਧਰ ਦੇ ਰੈਣਕ ਬਾਜ਼ਾਰ 'ਚ ਪੈ ਗਈ ਹਫ਼ੜਾ-ਦਫ਼ੜੀ! ਚੱਲੇ ਇੱਟਾਂ-ਰੋੜੇ, ਹੈਰਾਨ ਕਰੇਗਾ ਪੂਰਾ ਮਾਮਲਾ

ਸਿੱਖ ਜਥੇਬੰਦੀਆਂ ਅਤੇ ਸਮਾਜਿਕ ਆਗੂਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਫੇਕ ਖ਼ਬਰ ਦੇ ਪਿੱਛੇ ਸ਼ਾਮਲ ਬਲੋਗਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਬਿਨਾਂ ਤਸਦੀਕ ਅਜਿਹੀਆਂ ਸੰਵੇਦਨਸ਼ੀਲ ਅਤੇ ਸਮਾਜ ਨੂੰ ਭੜਕਾਉਣ ਵਾਲੀਆਂ ਝੂਠੀਆਂ ਖ਼ਬਰਾਂ ਫੈਲਾਉਣ ਦੀ ਹਿੰਮਤ ਨਾ ਕਰ ਸਕੇ।

ਇਹ ਵੀ ਪੜ੍ਹੋ: ਕੁਰਸੀ ਪਿੱਛੇ ਹੱਥੋਪਾਈ ਹੋਏ 'ਆਪ' ਵਿਧਾਇਕ ਤੇ ਕੌਂਸਲ ਪ੍ਰਧਾਨ, ਲਾਏ ਗੰਭੀਰ ਇਲਜ਼ਾਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News