ਫੈਕਟਰੀ ’ਚ ਲੱਗੀ ਅੱਗ ; ਕਾਟਨ ਤੇ ਮਸ਼ੀਨਰੀ ਸਡ਼ਣ ਨਾਲ ਲੱਖਾਂ ਦਾ ਨੁਕਸਾਨ
Thursday, Dec 27, 2018 - 02:38 AM (IST)
ਸਮਾਣਾ, (ਦਰਦ)- ਸਮਾਣਾ-ਪਾਤਡ਼ਾਂ ਸਡ਼ਕ ’ਤੇ ਪਿੰਡ ਰੇਤਗਡ਼੍ਹ ਨੇਡ਼ੇ ਇਕ ਕਾਟਨ ਫੈਕਟਰੀ ਵਿਚ ਬੀਤੀ ਰਾਤ ਅਚਾਨਕ ਅੱਗ ਲੱਗਣ ਨਾਲ ਕਾਟਨ ਅਤੇ ਮਸ਼ੀਨਰੀ ਸੜ ਜਾਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਫੈਕਟਰੀ ਵਿਚ ਕੰਮ ਕਰਦੇ ਮਜ਼ਦੂਰਾਂ ਨੇ 2 ਘੰਟਿਅਾਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
®ਇਸ ਸਬੰਧੀ ਇੰਡਸਟਰੀ ਦੇ ਮਾਲਕ ਸੁਦੇਸ਼ ਜੈਨ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਡੇਢ ਵਜੇ ਚੱਲ ਰਹੀ ਫੈਕਟਰੀ ਵਿਚ ਅਚਾਨਕ ਮਸ਼ਨੀਰੀ ਵਿਚ ਸਪਾਰਕਿੰਗ ਹੋਣ ਨਾਲ ਕਾਟਨ ਨੂੰ ਅੱਗ ਲੱਗ ਗਈ। ਅੱਧੀ ਦਰਜਨ ਤੋਂ ਵੱਧ ਮਜ਼ਦੂਰਾਂ ਨੇ ਸਿਲੰਡਰਾਂ, ਪਾਣੀ ਅਤੇ ਹੋਰ ਫਾਇਰ ਫਾਈਟਰਜ਼ ਸਿਸਟਮ ਨਾਲ 2 ਘੰਟਿਅਾਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ਬੁਝਾਈ। ਇਸ ਦੌਰਾਨ ਅੱਗ ਨਾਲ ਮਸ਼ੀਨਰੀ ਅਤੇ ਕਾਟਨ ਨੂੰ ਭਾਰੀ ਨੁਕਸਾਨ ਹੋਇਆ। ਫੈਕਟਰੀ ਮਾਲਕ ਨੇ ਲੱਖਾਂ ਰੁਪਏ ਦਾ ਨੁਕਸਾਨ ਦੱਸਿਆ। ਉਨ੍ਹਾਂ ਕਿਹਾ ਕਿ ਸਹੀ ਨੁਕਸਾਨ ਦਾ ਅਨੁਮਾਨ ਜਲਦੀ ਹੀ ਲਾਇਆ ਜਾਵੇਗਾ। ਹਾਲ ਦੀ ਘਡ਼ੀ ਫੈਕਟਰੀ ਦੇ ਕੰਮ ਨੂੰ ਬੰਦ ਕਰ ਦਿੱਤਾ ਗਿਆ ਹੈ।
