15 ਜਨਵਰੀ ਤੱਕ ਰੱਦ ਕੀਤੀ ਦਰਭੰਗਾ-ਅੰਮ੍ਰਿਤਸਰ ਸਪੈਸ਼ਲ ਐਕਸਪ੍ਰੈੱਸ

Wednesday, Jan 13, 2021 - 10:46 AM (IST)

ਫਿਰੋਜ਼ਪੁਰ/ਜੈਤੋ (ਮਲਹੋਤਰਾ, ਪਰਾਸ਼ਰ)–ਰੇਲਵੇ ਵਿਭਾਗ ਨੇ ਪੰਜਾਬ ਵਿਚ ਚੱਲ ਰਹੇ ਕਿਸਾਨ ਅੰਦੋਲਨਾਂ ਕਾਰਣ 15 ਜਨਵਰੀ ਤੱਕ ਦਰਭੰਗਾ-ਅੰਮ੍ਰਿਤਸਰ ਸਪੈਸ਼ਲ ਐਕਸਪ੍ਰੈੱਸ ਨੂੰ ਰੱਦ ਕਰ ਦਿੱਤਾ ਹੈ। ਉੱਤਰ ਰੇਲਵੇ ਹੈੱਡਕੁਆਰਟਰ ਵੱਲੋਂ ਜਾਰੀ ਸੂਚਨਾ ਅਨੁਸਾਰ ਦਰਭੰਗਾ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਸਪੈਸ਼ਲ ਰੇਲਗੱਡੀ 05211, 05212 ਨੂੰ 15 ਜਨਵਰੀ ਤੱਕ ਰੱਦ ਕਰਨ ਤੋਂ ਇਲਾਵਾ ਨਾਂਦੇਡ਼-ਅੰਮ੍ਰਿਤਸਰ ਐਕਸਪ੍ਰੈੱਸ ਅਤੇ ਕੋਰਬਾ-ਅੰਮ੍ਰਿਤਸਰ ਐਕਸਪ੍ਰੈੱਸ ਨੂੰ ਅੰਬਾਲਾ ਸਟੇਸ਼ਨ ਤੋਂ ਵਾਪਸ ਭੇਜਿਆ ਜਾ ਰਿਹਾ ਹੈ। ਮੁੰਬਈ ਸੈਂਟਰਲ-ਅੰਮ੍ਰਿਤਸਰ ਐਕਸਪ੍ਰੈੱਸ, ਨਿਊ ਜਲਪਾਈਗੁਡ਼ੀ-ਅੰਮ੍ਰਿਤਸਰ ਐਕਸਪ੍ਰੈੱਸ, ਹਰਿਦੁਆਰ-ਅੰਮ੍ਰਿਤਸਰ ਐਕਸਪ੍ਰੈੱਸ, ਜੈ ਨਗਰ-ਅੰਮ੍ਰਿਤਸਰ ਐਕਸਪ੍ਰੈੱਸ ਰੇਲਗੱਡੀਆਂ ਨੂੰ ਬਿਆਸ ਤੋਂ ਸਿੱਧਾ ਅੰਮ੍ਰਿਤਸਰ ਭੇਜਣ ਦੀ ਬਜਾਏ ਬਿਆਸ ਤੋਂ ਵਾਇਆ ਤਰਨਤਾਰਨ-ਅੰਮ੍ਰਿਤਸਰ ਭੇਜਿਆ ਜਾ ਰਿਹਾ ਹੈ।


Shyna

Content Editor

Related News